ਦੇਸ਼ ‘ਚ ਜਲਦ ਚੱਲਣਗੀਆਂ ਟਰੇਨਾਂ ਵਾਂਗ ਇਲੈਕਟ੍ਰਿਕ ਬੱਸਾਂ

ਦੇਸ਼ ‘ਚ ਜਲਦ ਹੀ ਟਰੇਨਾਂ ਵਾਂਗ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਜੈਪੁਰ ਅਤੇ ਦਿੱਲੀ ਵਿਚਕਾਰ ਰੇਲਗੱਡੀਆਂ ਵਾਂਗ ਇਲੈਕਟ੍ਰਿਕ ਬੱਸਾਂ ਨੂੰ ਚਲਾ ਕੇ ਇਸਦਾ ਪ੍ਰੀਖਣ ਕੀਤਾ ਜਾਵੇਗਾ। ਇਨ੍ਹਾਂ ਬੱਸਾਂ ਵਿੱਚ ਉਡਾਣ ਵਰਗੀਆਂ ਸਹੂਲਤਾਂ ਮਿਲਣਗੀਆਂ, ਇਸ ਦੇ ਬਾਵਜੂਦ ਇਸ ਦਾ ਕਿਰਾਇਆ ਬਹੁਤ ਘੱਟ ਹੋਵੇਗਾ। ਇਸ ਗੱਲ ਦਾ ਐਲਾਨ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਉਦੈਪੁਰ ਦੌਰੇ ਦੌਰਾਨ ਇੱਕ ਪ੍ਰੋਗਰਾਮ ਵਿੱਚ ਕੀਤਾ।

ਕੇਂਦਰੀ ਮੰਤਰੀ ਨੇ ਡਬੋਕ ਦੇ ਰੂਪੀ ਰਿਜ਼ੋਰਟ ਮੈਦਾਨ ਵਿੱਚ 2500 ਕਰੋੜ ਰੁਪਏ ਦੀ ਲਾਗਤ ਵਾਲੇ ਰਾਜਸਥਾਨ ਦੇ 17 ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਸਮਾਗਮ ਵਿੱਚ ਗਡਕਰੀ ਨੇ ਦੱਸਿਆ ਕਿ ਜਦੋਂ ਉਹ ਚੈਕੋਸਲੋਵਾਕੀਆ ਦੇ ਪ੍ਰਾਗ ਸ਼ਹਿਰ ਗਏ ਸਨ ਤਾਂ ਸੜਕ ਦੇ ਉੱਪਰ ਇੱਕ ਕੇਬਲ ਪਈ ਸੀ ਜਿਸ ‘ਤੇ ਇੱਕ ਇਲੈਕਟ੍ਰਿਕ ਬੱਸ ਚੱਲ ਰਹੀ ਸੀ। ਇਸੇ ਤਰਜ਼ ‘ਤੇ ਹੁਣ ਦਿੱਲੀ-ਮੁੰਬਈ ਐਕਸਪ੍ਰੈਸਵੇਅ ਨੂੰ ਜੈਪੁਰ ਨਾਲ ਜੋੜਿਆ ਜਾ ਰਿਹਾ ਹੈ। ਇਸ ਨੂੰ ਇਲੈਕਟ੍ਰਿਕ ਹਾਈਵੇਅ ਵਜੋਂ ਬਣਾਇਆ ਜਾਵੇਗਾ। ਇਸ ਤੋਂ ਬਾਅਦ ਜੈਪੁਰ ਅਤੇ ਦਿੱਲੀ ਵਿਚਕਾਰ ਇਲੈਕਟ੍ਰਿਕ ਬੱਸਾਂ ਚੱਲਣਗੀਆਂ।

Add a Comment

Your email address will not be published. Required fields are marked *