ਨਿਊਜੀਲੈਂਡ ਦਾ ਤੀਜਾ ਮੈਡੀਕਲ ਕਾਲਜ ਬਨਣ ਦਾ ਰਾਹ ਹੋਇਆ ਪੱਧਰਾ
February 13, 2024
![](http://mehakewattan.com/wp-content/uploads/2024/02/Untitled-8.jpg)
ਆਕਲੈਂਡ – ਨਿਊਜੀਲੈਂਡ ਦਾ ਤੀਜਾ ਮੈਡੀਕਲ ਕਾਲਜ ਬਣਾਏ ਜਾਣ ਲਈ ਨਿਊਜੀਲੈਂਡ ਸਰਕਾਰ ਤੇ ਯੂਨੀਵਰਸਿਟੀ ਆਫ ਵਾਇਕਾਟੋ ਵਿਚਾਲੇ ਐਮ ਓ ਯੂ ਸਾਈਨ ਕਰ ਦਿੱਤਾ ਗਿਆ ਹੈ। ਹੈਲਥ ਮਨਿਸਟਰ ਡਾਕਟਰ ਸ਼ੈਨ ਰੇਤੀ ਨੇ ਇਸ ‘ਤੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਸਿਹਤ ਖੇਤਰ ਵੱਲ ਪੁੱਟਿਆ ਗਿਆ ਇਹ ਬਹੁਤ ਹੀ ਅਹਿਮ ਕਦਮ ਹੈ, ਇਸ ਕਾਲਜ ਦੇ ਬਨਣ ਨਾਲ ਮੈਡੀਕਲ ਕਿੱਤੇ ਨਾਲ ਸਬੰਧਤ ਵਧੇਰੇ ਸਿਹਤ ਮਾਹਿਰਾਂ ਨਿਊਜੀਲੈਂਡ ਵਿੱਚ ਹੀ ਤਿਆਰ ਕੀਤੇ ਜਾ ਸਕਣਗੇ ਤੇ ਭਵਿੱਖ ਵਿੱਚ ਸਿਹਤ ਮਾਹਿਰਾਂ ਦੀ ਘਾਟ ‘ਤੇ ਕਾਬੂ ਪਾਉਣ ਲਈ ਇਹ ਕਾਲਜ ਕਾਫੀ ਸਹਾਈ ਸਾਬਿਤ ਹੋਏਗਾ। ਦੱਸਦੀਏ ਕਿ ਨੈਸ਼ਨਲ ਸਰਕਾਰ ਨੇ ਆਪਣੇ ਚੋਣ ਮਨੋਰਥ ਵਿੱਚ ਹੀ ਨਵਾਂ ਮੈਡੀਕਲ ਕਾਲਜ ਬਣਾਏ ਜਾਣ ਦੀ ਗੱਲ ਕਹਿ ਦਿੱਤੀ ਸੀ।