ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੀ ਜਾਗੋ ‘ਤੇ ਲੱਗੀਆਂ ਰੌਣਕਾਂ

ਪੰਜਾਬੀ ਅਦਾਕਾਰਾ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਮੈਂਡੀ ਤੱਖਰ ਦੀਆਂ ਪਹਿਲੇ ਹਲਦੀ ਸੈਰੇਮਨੀ ਤੇ ਸੰਗੀਤ ਸੈਰੇਮਨੀ ਤੋਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸਨ, ਉਥੇ ਹੁਣ ਉਸ ਦੀ ਜਾਗੋ ਦੀਆਂ ਦਿਲਕਸ਼ ਤਸਵੀਰਾਂ ਸੁਰਖ਼ੀਆਂ ਬਟੋਰ ਰਹੀਆਂ ਹਨ। ਹਾਲ ਹੀ  ‘ਚ ਅਦਾਕਾਰਾ ਨਿਸ਼ਾਨ ਬਾਨੋ ਤੇ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓਜ਼ ਪੋਸਟ ਕੀਤੇ ਹਨ, ਜਿਨ੍ਹਾਂ ‘ਚ ਉਹ ਵਿਆਹ ਵਾਲੀ ਕੁੜੀ ਯਾਨੀਕਿ ਮੈਂਡੀ ਤੱਖਰ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮੈਂਡੀ ਤੱਖਰ ਦੇ ਵਿਆਹ ‘ਚ ਗੀਤਾਜ ਬਿੰਦਰਖੀਆ ਅਤੇ ਨਿਸ਼ਾ ਬਾਨੋ ਪਹੁੰਚੇ ਹੋਏ ਹਨ। ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਅਦਾਕਾਰ ਮੈਂਡੀ ਤੱਖਰ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਅਦਾਕਾਰਾ ਮੈਂਡੀ ਤੱਖਰ ਆਪਣੇ ਚੂੜ੍ਹੇ ਨੂੰ ਵੀ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ।

ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਉਹ ਯੂ ਕੇ ਮੂਲ ਦੀ ਰਹਿਣ ਵਾਲੀ ਹੈ ਪਰ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਮਲਿਆਨਾ ਪਿੰਡ ਹੈ। ਮੈਂਡੀ ਪੜ੍ਹਾਈ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਹੀ ਉਸ ਨੇ ਕਈ ਪ੍ਰੋਡਕਟਸ ਲਈ ਮਾਡਲਿੰਗ ਕੀਤੀ ਸੀ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ  ਇੰਡਸਟਰੀ ‘ਚ ਐਂਟਰੀ ਕੀਤੀ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ ਪਰ ਚਰਚਾ ‘ਚ ਮੈਂਡੀ ਉਦੋਂ ਆਈ ਜਦੋਂ ਉਸ ਨੇ ਗਿੱਪੀ ਗਰੇਵਾਲ ਨਾਲ ਫ਼ਿਲਮ ‘ਮਿਰਜ਼ਾ’ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ‘ਲੁਕਣਮੀਚੀ’, ‘ਸਾਕ’, ‘ਜ਼ਿੰਦਗੀ ਜ਼ਿੰਦਾਬਾਦ’, ‘ਵੱਡਾ ਘਰ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। 

Add a Comment

Your email address will not be published. Required fields are marked *