ਮਾਰਵਲ ਦੇ ‘ਹੌਕਾਈ’ ਜੇਰੇਮੀ ਰੇਨਰ ਹੋਏ ਹਾਦਸੇ ਦਾ ਸ਼ਿਕਾਰ, ਹਸਪਤਾਲ ਦਾਖ਼ਲ

ਮੁੰਬਈ – ਮਸ਼ਹੂਰ ਹਾਲੀਵੁੱਡ ਅਦਾਕਾਰ ਜੇਰੇਮੀ ਰੇਨਰ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੇਵਾਡਾ ’ਚ ਬਰਫ ਹਟਾਉਂਦਿਆਂ ਉਨ੍ਹਾਂ ਨੇ ਖ਼ੁਦ ਨੂੰ ਜ਼ਖ਼ਮੀ ਕਰ ਲਿਆ ਹੈ। ਇਸ ਗੱਲ ਦਾ ਖ਼ੁਲਾਸਾ ਜੇਰੇਮੀ ਦੇ ਇਕ ਬੁਲਾਰੇ ਨੇ ਕੀਤਾ ਹੈ।

ਜੇਰੇਮੀ ਮਾਰਵਲ ਸਿਨੇਮੈਟਿਕ ਯੂਨੀਵਰਸ (ਐੱਮ. ਸੀ. ਯੂ.) ’ਚ ‘ਹੌਕਾਈ’ ਦੀ ਭੂਮਿਕਾ ਨਿਭਾਉਂਦੇ ਹਨ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਜੇਰੇਮੀ ਨੂੰ ਦੋ ਵਾਰ ਆਸਕਰਸ ਲਈ ਨਾਮੀਨੇਟ ਕੀਤਾ ਜਾ ਚੁੱਕਾ ਹੈ।

ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਵਾਸ਼ੋ ਕਾਊਂਟੀ, ਨੇਵਾਡਾ ’ਚ ਕਾਫੀ ਸਾਲਾਂ ਤੋਂ ਘਰ ਹੈ। ਨਵੇਂ ਸਾਲ ਮੌਕੇ ਉਨ੍ਹਾਂ ਦੇ ਇਲਾਕੇ ’ਚ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ 35000 ਘਰਾਂ ਦੀ ਬਿਜਲੀ ਗੁੱਲ ਹੋ ਗਈ। ਰੇਨਰ ਨੂੰ ਹਾਲ ਹੀ ’ਚ ‘ਮੇਅਰ ਆਫ ਕਿੰਗਸਟਾਊਨ’ ’ਚ ਦੇਖਿਆ ਗਿਆ, ਜੋ ਪੈਰਾਮਾਊਂਟ ਪਲੱਸ ’ਤੇ ਰਿਲੀਜ਼ ਹੋਈ ਹੈ। ਇਸ ਦਾ ਦੂਜਾ ਸੀਜ਼ਨ ਇਸੇ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ।

Add a Comment

Your email address will not be published. Required fields are marked *