ਪਾਕਿਸਤਾਨ ‘ਚ ਧਮਾਕੇ ਦੌਰਾਨ ‘ਚ 2 ਲੋਕਾਂ ਦੀ ਮੌਤ, 3 ਜ਼ਖ਼ਮੀ

ਇਸਲਾਮਾਬਾਦ – ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਇਕ ਧਮਾਕੇ ਦੌਰਾਨ ਦੋ ਲੋਕਾਂ ਦੀ ਮੌਤ ਅਤੇ ਤਿੰਨ  ਜ਼ਖ਼ਮੀ ਹੋ ਗਏ। ਇਸ ਦੀ ਜਾਣਕਾਰੀ ਬਚਾਅ ਟੀਮਾਂ ਨੇ ਦਿੱਤੀ ਹੈ।  ਸਰਕਾਰੀ ਰੈਸਕਿਊ 1122 ਨੇ ਬਿਆਨ ‘ਚ ਕਿਹਾ ਕਿ ਇਹ ਘਟਨਾ ਐਤਵਾਰ ਨੂੰ ਸੂਬੇ ਦੇ ਲੋਅਰ ਦੀਰ ਖੇਤਰ ਦੇ ਇੱਕ ਬਾਜ਼ਾਰ ਖੇਤਰ ‘ਚ ਵਾਪਰੀ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਨੇ ਜਾਂਚ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

Add a Comment

Your email address will not be published. Required fields are marked *