ਫੇਸਬੁੱਕ ਲਾਈਵ ਦੌਰਾਨ ਸ਼ਿਵ ਸੈਨਾ ਨੇਤਾ ਦੇ ਬੇਟੇ ਦਾ ਕਤਲ

ਮੁੰਬਈ – ਸ਼ਿਵ ਸੈਨਾ UBT ਨੇਤਾ ਅਭਿਸ਼ੇਕ ਘੋਸਾਲਕਰ ਦੀ ਮੁੰਬਈ ‘ਚ ਹੱਤਿਆ ਕਰ ਦਿੱਤੀ ਗਈ ਹੈ। ਦੋਸ਼ੀ ਨੇ ਅਭਿਸ਼ੇਕ ਘੋਸਾਲਕਰ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿੱਚ ਉਸ ਨੂੰ ਤਿੰਨ ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਾਤ ਵਿੱਚ ਸ਼ਿਵ ਅਭਿਸ਼ੇਕ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਭਿਸ਼ੇਕ ‘ਤੇ ਹਮਲਾ ਕਰਨ ਦੇ ਕੁਝ ਦੇਰ ਬਾਅਦ ਹੀ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਘਟਨਾ ਦੇ ਸਮੇਂ ਅਭਿਸ਼ੇਕ ਉਸੇ ਹਮਲਾਵਰ ਨਾਲ ਬੈਠ ਕੇ ਫੇਸਬੁੱਕ ‘ਤੇ ਲਾਈਵ ਹੋਇਆ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸ਼ਿਵ ਸੈਨਾ ਨੇਤਾ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਨਾਂ ‘ਮੌਰਿਸ ਭਾਈ’ ਦੱਸਿਆ ਗਿਆ ਹੈ। ਇਹ ਘਟਨਾ ਮੁੰਬਈ ਦੇ MHB ਥਾਣਾ ਖੇਤਰ ਦੀ ਹੈ। ਜਾਣਕਾਰੀ ਮੁਤਾਬਕ ਗੋਲੀਆਂ ਦਾ ਸ਼ਿਕਾਰ ਹੋਏ ਅਭਿਸ਼ੇਕ ਘੋਸ਼ਾਲਕਰ ਸਾਬਕਾ ਕਾਰਪੋਰੇਟਰ ਸਨ। ਉਹ ਸ਼ਿਵ ਸੈਨਾ ਊਧਵ ਧੜੇ ਦੇ ਆਗੂ ਵਿਨੋਦ ਘੋਸਾਲਕਰ ਦੇ ਪੁੱਤਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਆਪਸੀ ਵਿਵਾਦ ਕਾਰਨ ਕੀਤੀ ਗਈ ਹੈ।

Add a Comment

Your email address will not be published. Required fields are marked *