ਸੁਲਤਾਨਪੁਰ ਲੋਧੀ ‘ਚ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ

ਸੁਲਤਾਨਪੁਰ ਲੋਧੀ – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿਖੇ ਇਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ। ਇਥੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਵੱਧ ਗਈ ਆਵਾਰਾ ਕੁੱਤਿਆਂ ਵੱਲੋਂ ਇਕ ਪ੍ਰਵਾਸੀ ਔਰਤ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਇਕ ਮਹਿਲਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਰਾਮਪਰੀ ਦੇਵੀ ਪਤਨੀ ਕੇਵਲ ਠਾਕੁਰ ਨਿਵਾਸੀ ਪਸਣ ਕਦੀਮ ਜਦੋਂ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਗਈ ਤਾਂ ਆਵਾਰਾ ਪਸ਼ੂਆਂ ਨੇ ਰਾਮਪਰੀ ਦੇਵੀ ‘ਤੇ ਇੰਨਾ ਬੁਰੀ ਤਰ੍ਹਾਂ ਅਟੈਕ ਕੀਤਾ ਕਿ ਉਸ ਨੂੰ ਨੋਚ-ਨੋਚ ਕੇ ਖਾ ਲਿਆ ਅਤੇ ਉਸ ਦੇ ਖੋਪੜੀ ਹੀ ਦਿੱਸਣ ਲੱਗ ਪਈ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਕੁਝ ਦਿਨ ਪਹਿਲਾਂ ਅੱਸੂ ਕੁਮਾਰ ਪੁੱਤਰ ਦਿਨੇਸ਼ ਮੁਨੀ ਨਾਮ ਬੱਚੇ ਨੂੰ ਵੀ ਆਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾ ਲਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਸੀ। ਜਦਕਿ ਪਿੰਕੀ ਦੇਵੀ ਪਤਨੀ ਜੋਗੀ ਮੁਨੀ ਨਾਮਕ ਔਰਤ ਜੋਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਹੈ।

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਆਵਾਰਾ ਕੁੱਤਿਆਂ ‘ਤੇ ਪ੍ਰਸ਼ਾਸਨ ਨੂੰ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋਕਿ ਭਵਿੱਖ ਵਿੱਚ ਇਸ ਤਰ੍ਹ੍ਹਾਂ ਦੀਆਂ ਘਟਨਾਵਾਂ ਨਾ ਵਾਪਰ ਸਕਣ। ਮੌਕੇ ‘ਤੇ ਪਹੁੰਚ ਕੇ ਥਾਣਾ ਕਬੀਰਪੁਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ। 

Add a Comment

Your email address will not be published. Required fields are marked *