ਭਾਰਤ ’ਚ ਦੱਖਣੀ ਏਸ਼ੀਆ ਦੀ ਪਹਿਲੀ ਮਹਿਲਾ ਹੈਂਡਬਾਲ ਲੀਗ ਦੀ ਘੁੰਡਚੁਕਾਈ

ਨਵੀਂ ਦਿੱਲੀ– ਭਾਰਤ ਵਿਚ ਮੰਗਲਵਾਰ ਨੂੰ ਇੱਥੇ ਦੱਖਣੀ ਏਸ਼ੀਆ ਦੀ ਪਹਿਲੀ ਪੇਸ਼ੇਵਰ ਮਹਿਲਾ ਹੈਂਡਬਾਲ ਲੀਗ (ਡਬਲਯੂ. ਐੱਚ. ਐੱਲ.) ਦੀ ਘੁੰਡਚੁਕਾਈ ਕੀਤੀ ਗਈ, ਜਿਸ ਵਿਚ ਛੇ ਟੀਮਾਂ ਹਿੱਸਾ ਲੈਣਗੀਆ। ਦੱਖਣੀ ਏਸ਼ੀਆ ਦੀ ਇਸ ਪਹਿਲੀ ਮਹਿਲਾ ਪੇਸ਼ੇਵੇਰ ਹੈਂਡਬਾਲ ਲੀਗ ਵਿਚ ਭਾਰਤ ਤੋਂ ਇਲਾਵਾ ਏਸ਼ੀਆ, ਯੂਰਪ ਤੇ ਅਫਰੀਕਾ ਦੀਆਂ ਸਟਾਰ ਖਿਡਾਰਨਾਂ ਹਿੱਸਾ ਲੈਣਗੀਆਂ। ਮੰਗਲਵਾਰ ਨੂੰ ਇੱਥੇ ਇਕ ਪ੍ਰੋਗਰਾਮ ਵਿਚ ਲੀਗ ਦੇ ਲੋਗੋ ਦੀ ਘੁੰਡਚੁਕਾਈ ਵੀ ਕੀਤੀ ਗਈ। ਇਸ ਲੀਗ ਦਾ ਆਯੋਜਨ ਦੱਖਣੀ ਏਸ਼ੀਆਈ ਹੈਂਡਬਾਲ ਸੰਘ ਤੇ ਏਸ਼ੀਆਈ ਹੈਂਡਬਾਲ ਸੰਘ ਦੀ ਅਗਵਾਈ ਵਿਚ ਭਾਰਤੀ ਹੈਂਡਬਾਲ ਸੰਘ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਪਾਵਨਾ ਸਪੋਰਟਸ ਵੈਂਚਰ ਇਸ ਲੀਗ ਦਾ ਪ੍ਰਮੋਟਰ ਹੈ।

Add a Comment

Your email address will not be published. Required fields are marked *