ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਲਖਨਊ ਕੋਰਟ ਨੇ ਲਿਆ ਕਸਟਡੀ ’ਚ

ਮੁੰਬਈ – ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਸੋਮਵਾਰ ਨੂੰ ਕੋਰਟ ’ਚ ਪੇਸ਼ ਹੋਈ। ਸਪਨਾ ਨੂੰ ਕੋਰਟ ਨੇ ਕਸਟਡੀ ’ਚ ਲੈ ਲਿਆ ਹੈ। ਸਪਨਾ ਚੌਧਰੀ ਨੇ ਲਖਨਊ ਆਉਣ ਤੋਂ ਬਾਅਦ ਕਿਸੇ ਨੂੰ ਜਾਣਕਾਰੀ ਨਹੀਂ ਹੋਣ ਦਿੱਤੀ। ਸੋਮਵਾਰ ਨੂੰ ਉਹ ਸ਼ਾਂਤਨੂੰ ਤਿਆਗੀ ਦੀ ਕੋਰਟ ’ਚ ਪੇਸ਼ ਹੋਈ। ਸਪਨਾ ਇਥੇ ਕੋਰਟ ਤੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਰੱਦ ਕਰਵਾਉਣ ਆਈ ਸੀ।

ਦੱਸ ਦੇਈਏ ਕਿ 1 ਮਈ 2019 ਨੂੰ ਸਪਨਾ ਚੌਧਰੀ ਖ਼ਿਲਾਫ਼ ਤੇ ਧੋਖਾਧੜੀ ਦੇ ਦੋਸ਼ ’ਚ ਕੇਸ ਦਰਜ ਹੋਇਆ ਸੀ। ਇਸ ਮਾਮਲੇ ’ਚ 20 ਜਨਵਰੀ, 2019 ਨੂੰ ਆਰਗੇਨਾਈਜ਼ਰ ਜੁਨੈਦ ਅਹਿਮਦ, ਇਵਾਦ ਅਲੀ, ਰਤਨਾਕਰ ਉਪਾਧਿਆ ਤੇ ਅਮਿਤ ਪਾਂਡਿਆ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ।

13 ਅਕਤੂਬਰ, 2018 ਨੂੰ ਲਖਨਊ ਦੇ ਸਮ੍ਰਿਤੀ ਉਪਵਨ ’ਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤਕ ਸਪਨਾ ਦਾ ਪ੍ਰੋਗਰਾਮ ਸੀ। ਪ੍ਰੋਗਰਾਮ ’ਚ ਐਂਟਰੀ ਲਈ ਪ੍ਰਤੀ ਵਿਅਕਤੀ 300 ਰੁਪਏ ’ਚ ਆਨਲਾਈਨ ਤੇ ਆਫਲਾਈਨ ਟਿਕਟ ਵੇਚੀ ਗਈ ਸੀ। ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਨੇ ਟਿਕਟਾਂ ਖਰੀਦੀਆਂ ਪਰ ਰਾਤ 10 ਵੇਜ ਤਕ ਸਪਨਾ ਚੌਧਰੀ ਨਹੀਂ ਆਈ।

ਪ੍ਰੋਗਰਾਮ ਨਾ ਸ਼ੁਰੂ ਹੋਣ ’ਤੇ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਪਰ ਆਰਗੇਨਾਈਜ਼ਰਾਂ ਨੇ ਟਿਕਟ ਧਾਰਕਾਂ ਦੇ ਪੈਸੇ ਵਾਪਸ ਨਹੀਂ ਕੀਤੇ। 14 ਅਕਤੂਬਰ, 2018 ਨੂੰ ਆਸ਼ੀਆਨਾ ਥਾਣੇ ’ਚ ਇਸ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

Add a Comment

Your email address will not be published. Required fields are marked *