ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਗਿਆਨ ਕੌਰ ਦਾ ਦਿਹਾਂਤ

ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ ਪੁੱਜਾ ਹੈ। ਗੀਤਾ ਜ਼ੈਲਦਾਰ ਦੀ ਮਾਤਾ ਗਿਆਨ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ। ਗੀਤਾ ਜ਼ੈਲਦਾਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਮਾਤਾ ਜੀ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਗੀਤਾ ਜ਼ੈਲਦਾਰ ਨੇ ਤਸਵੀਰ ਨਾਲ ਕੈਪਸ਼ਨ ’ਚ ਲਿਖਿਆ, ‘‘ਮੇਰੇ ਬੀਬੀ ਜੀ ਗਿਆਨ ਕੌਰ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ।’’ ਇਸ ਖ਼ਬਰ ਨੂੰ ਸੁਣ ਗੀਤਾ ਜ਼ੈਲਦਾਰ ਦੇ ਪ੍ਰਸ਼ੰਸਕ ਵੀ ਉਦਾਸ ਹਨ ਤੇ ਕੁਮੈਂਟ ਕਰਕੇ ਗੀਤਾ ਜ਼ੈਲਦਾਰ ਨੂੰ ਪੁੱਜੇ ਇਸ ਡੂੰਘੇ ਸਦਮੇ ’ਤੇ ਦੁੱਖ ਪ੍ਰਗਟ ਕਰ ਰਹੇ ਹਨ।

Add a Comment

Your email address will not be published. Required fields are marked *