ਸ਼ੁੱਭ ਦੇ ਹੱਕ ‘ਚ ਨਿਤਰੀ ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ: ਪੰਜਾਬੀ ਗਾਇਕ ਸ਼ੁੱਭ ਇੰਨ੍ਹੀਂ ਦਿਨੀਂ ਵਿਵਾਦਾਂ ਵਿਚ ਘਿਰੇ ਹੋਏ ਹਨ। ਇੰਸਟਾਗ੍ਰਾਮ ਸਟੋਰੀ ‘ਤੇ ਭਾਰਤ ਦੇ ਨਕਸ਼ੇ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਉਸ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਚਾਲੇ ਉਸ ਦਾ ਭਾਰਤ ਦੌਰਾ ਵੀ ਰੱਦ ਹੋ ਗਿਆ ਸੀ। ਹੁਣ ਬਹੁਤ ਸਾਰੀਆਂ ਹਸਤੀਆਂ ਉਸ ਦੇ  ਹੱਕ ਵਿਚ ਵੀ ਨਿਤਰ ਰਹੀਆਂ ਹਨ। ਬੀਤੇ ਦਿਨੀਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਸ਼ੁੱਭ ਦੇ ਹੱਕ ਵਿਚ ਟਵੀਟ ਕੀਤਾ। 

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਸ਼ੁੱਭ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਸ਼ੁੱਭ ਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਪੰਜਾਬ ਤੇ ਭਾਰਤ ਦਾ ਮਾਣਮੱਤਾ ਪੁੱਤਰ ਹੈ। ਉਨ੍ਹਾਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਲਈ ਬੋਲਣ ਵਾਲੇ ਸ਼ੁੱਭ ਅਤੇ ਹੋਰ ਲੋਕਾਂ ਨੂੰ ਦੇਸ਼ ਵਿਰੋਧੀ ਕਰਾਰ ਦੇਣ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋਣ।

ਹਰਸਿਮਰਤ ਕੌਰ ਬਾਦਲ ਨੇ ਐਕਸ (ਟਵਿਟਰ) ‘ਤੇ ਲਿਖਿਆ, “ਸ਼ੁੱਭ! ਅਸੀਂ ਤੁਹਾਡੇ ਨਾਲ ਖੜੇ ਹਾਂ। ਤੁਹਾਨੂੰ ਆਪਣੀ ਦੇਸ਼ਭਗਤੀ ਸਾਬਤ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਤੁਸੀਂ ਪੰਜਾਬ ਅਤੇ ਭਾਰਤ ਦੇ ਮਾਣਮੱਤੇ ਪੁੱਤਰ ਹੋ। ਸ਼੍ਰੋਮਣੀ ਅਕਾਲੀ ਦਲ ਸਾਥੀ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਲਈ ਬੋਲਣ ਵਾਲੇ ਸ਼ੁੱਭ ਅਤੇ ਹੋਰਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦੇਣ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋਣ।”

Add a Comment

Your email address will not be published. Required fields are marked *