ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਵਰਿੰਦਾਵਨ ਪਹੁੰਚੀ ਕੰਗਨਾ ਰਣੌਤ

ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਭਗਵਾਨ ’ਚ ਅਟੁੱਟ ਵਿਸ਼ਵਾਸ ਹੈ।ਅਦਾਕਾਰਾ ਨੂੰ ਅਕਸਰ ਪਰਿਵਾਰ ਨਾਲ ਵੱਖ-ਵੱਖ ਮੰਦਰਾਂ ’ਚ ਜਾਂਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਕੰਗਨਾ ਵਰਿੰਦਾਵਨ ਪਹੁੰਚੀ ਸੀ। ਜਿੱਥੋਂ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆ ਹਨ।

ਕੰਗਨਾ ਨੇ ਇੱਥੇ ਸ੍ਰੀ ਬਾਂਕੇ ਬਿਹਾਰੀ ਜੀ ਮਹਾਰਾਜ ਦੇ ਦਰਸ਼ਨ ਕੀਤੇ। ਬਿਹਾਰੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਕੰਗਨਾ ਨੇ ਮਥੁਰਾ ਸਥਿਤ ਸ੍ਰੀ ਕ੍ਰਿਸ਼ਨ ਦੇ ਜਨਮ ਸਥਾਨ ’ਤੇ ਪਹੁੰਚ ਕੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।

ਪੁਲਸ ਸੁਰੱਖਿਆ ਨਾਲ ਆਈ ਕੰਗਨਾ ਨੇ ਸ਼੍ਰੀ ਬਿਹਾਰੀ ਜੀ ਮਹਾਰਾਜ ਦੇ ਦਰਵਾਜ਼ੇ ’ਤੇ ਆਪਣਾ ਸੀਸ ਝੁਕਾਇਆ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਅਦਾਕਾਰਾ ਦੀਆਂ ਵਰਿੰਦਾਵਨ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਰ ਕੋਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। 

ਕੰਗਨਾ ਰਣੌਤ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਐਮਰਜੈਂਸੀ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ। 

ਫ਼ਿਲਮ ‘ਐਮਰਜੈਂਸੀ’ ’ਚ ਕੰਗਨਾ ਤੋਂ ਇਲਾਵਾ ਅਨੁਪਮ ਖ਼ੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਵਰਗੇ ਸਿਤਾਰਿਆਂ ਦਾ ਫ਼ਰਸਟ ਲੁੱਕ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਹ ਤੇਜਸ ਅਤੇ ਟੀਕੂ ਵੈਡਸ ਸ਼ੇਰੂ ’ਚ ਵੀ ਨਜ਼ਰ ਆਵੇਗੀ।

Add a Comment

Your email address will not be published. Required fields are marked *