ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਮਯਾਬੀ

ਆਕਲੈਂਡ – ਡੁਨੇਡਿਨ ਵਿਖੇ ਆਪਣੇ ਘਰ ਵਿੱਚ ਹੀ ਕਤਲ ਹੋਏ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਦਾ ਮੰਨਣਾ ਹੈ ਕਿ ਕਾਤਲਾਂ ਦੀ ਪਹਿਚਾਣ ਸਬੰਧੀ ਉਨ੍ਹਾਂ ਨੂੰ ਪੁਖਤਾ ਸਬੂਤ ਮਿਲੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕਾਤਲ ਨਿਊਜੀਲੈਂਡ ਛੱਡਕੇ ਫਰਾਰ ਨਾ ਹੋ ਸਕਣ। ਪੁਲਿਸ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਮਾਮਲਾ ਹੇਟ ਕਰਾਈਮ ਨਾਲ ਸਬੰਧਤ ਹੋ ਸਕਦਾ ਹੈ। ਇਸ ਮਾਮਲੇ ਵਿੱਚ ਪੁਲਿਸ ਦੀ ਮੱਦਦ ਲਈ ਕੁਝ ਅਹਿਮ ਗਵਾਹਾਂ ਵਲੋਂ ਵੀ ਮੱਦਦ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *