ਸੰਨੀ ਲਿਓਨੀ ਨੇ ਫੂਡ ਇੰਡਸਟਰੀ ਦੇ ਕਾਰੋਬਾਰ ’ਚ ਰੱਖਿਆ ਕਦਮ
February 1, 2024
![](http://mehakewattan.com/wp-content/uploads/2024/02/2024_1image_12_34_453683307sunny-ll.jpg)
ਮੁੰਬਈ – ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਫੂਡ ਇੰਡਸਟਰੀ ਦੇ ਕਾਰੋਬਾਰ ’ਚ ਕਦਮ ਰੱਖਿਆ ਹੈ। ਉਸ ਨੇ ਆਪਣਾ ਖੁਦ ਦਾ ਰੈਸਟੋਰੈਂਟ ਸ਼ੁਰੂ ਕੀਤਾ ਹੈ, ਜਿਸ ਦੀ ਓਪਨਿੰਗ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਸ਼ਹਿਰ ’ਚ ਕੀਤੀ ਗਈ ਹੈ। ਇਸ ਬਾਰੇ ਸੰਨੀ ਲਿਓਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕੁਝ ਵੀਡੀਓ ਅਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਸੰਨੀ ਲਿਓਨੀ ਦੇ ਰੈਸਟੋਰੈਂਟ ਦਾ ਨਾਂ ‘ਚਿਕਾ ਲੋਕਾ’ ਹੈ। ਸੰਨੀ ਲਿਓਨੀ ਨੇ ਦੱਸਿਆ ਕਿ ਉਹ ਐਕਟਿੰਗ ਅਤੇ ਫਿਲਮਾਂ ਦੇ ਨਾਲ ਕਾਰੋਬਾਰ ’ਚ ਕਦਮ ਵਧਾ ਰਹੀ ਹੈ।