ਮਾਲਦੀਵ ‘ਚ ਭਾਰਤ ਪੱਖੀ ਪਾਰਟੀ MDP ਦੇ ਪ੍ਰੌਸੀਕਿਊਟਰ ਜਨਰਲ ‘ਤੇ ਹੋਇਆ ਹਮਲਾ

ਭਾਰਤ ਅਤੇ ਮਾਲਦੀਵ ਵਿਚਾਲੇ ਕੂਟਨੀਤਕ ਤਣਾਅ ਘਟਣ ਦਾ ਕੋਈ ਸੰਕੇਤ ਨਹੀਂ ਦੇ ਰਿਹਾ ਹੈ, ਜਿਸ ਕਾਰਨ ਦੇਸ਼ ਦੀ ਰਾਜਨੀਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ। ਹਾਲ ਹੀ ‘ਚ ਮਾਲਦੀਵ ਦੀ ਸੰਸਦ ‘ਚ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਕੈਬਨਿਟ ਦੀ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਝੜਪ ਦੀ ਵੀਡੀਓ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਮਾਲਦੀਵ ਦੇ ਪ੍ਰੌਸੀਕਿਊਟਰ ਜਨਰਲ ਹੁਸੈਨ ਸ਼ਮੀਮ ‘ਤੇ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।

ਸ਼ਮੀਮ ਦੀ ਨਿਯੁਕਤੀ ਭਾਰਤ ਪੱਖੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (MDP) ਦੁਆਰਾ ਕੀਤੀ ਗਈ ਸੀ। ਐੱਮ.ਡੀ.ਪੀ. ਪਿਛਲੇ ਸਾਲ ਤੱਕ ਮਾਲਦੀਵ ‘ਚ ਸਰਕਾਰ ਸੀ ਪਰ ਫਿਲਹਾਲ ਇਹ ਵਿਰੋਧੀ ਧਿਰ ‘ਚ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਸ਼ਮੀਮ ‘ਤੇ ਹਮਲਾ ਸਿਆਸੀ ਰੰਜਿਸ਼ ਕਾਰਨ ਹੋਇਆ ਹੈ ਜਾਂ ਫਿਰ ਕਿਸੇ ਆਮ ਗੈਂਗ ਵੱਲੋਂ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵੱਲੋਂ। ਇਸ ਘਟਨਾ ਤੋਂ ਬਾਅਦ ਪਾਰਟੀ ਵੱਲੋਂ ਇੱਕ ਬਿਆਨ ਵੀ ਆਇਆ ਹੈ ਜਿਸ ਵਿੱਚ ਐੱਮ.ਡੀ.ਪੀ. ਦਾ ਕਹਿਣਾ ਹੈ ਕਿ ਇਹ ਹਮਲਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ। ਫਿਲਹਾਲ ਮਾਲਦੀਵ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

ਇਸ ਹੰਗਾਮੇ ਦਰਮਿਆਨ ਐੱਮ.ਡੀ.ਪੀ. ਵੱਲੋਂ ਵੱਡਾ ਬਿਆਨ ਆਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਉਸ ਨੇ ਮੌਜੂਦਾ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅਤੇ ਉਸ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਲਈ ਕਾਫੀ ਦਸਤਖ਼ਤ ਇਕੱਠੇ ਕਰ ਲਏ ਹਨ। ਚੀਨ ਪੱਖੀ ਸਰਕਾਰ ਖਿਲਾਫ਼ ਜਲਦ ਹੀ ਸੰਸਦ ‘ਚ ਮਹਾਦੋਸ਼ ਪ੍ਰਸਤਾਵ ਆਉਣ ਦੀ ਸੰਭਾਵਨਾ ਹੈ। 

Add a Comment

Your email address will not be published. Required fields are marked *