ਇੰਡਸਟਰੀ ’ਚ ਪ੍ਰਵੇਸ਼ ਕੀਤਾ, ਉਦੋਂ ਰੈੱਡ ਕਾਰਪੈੱਟ ਲੁੱਕ ਨਾ ਦੇ ਬਰਾਬਰ ਸੀ : ਸੋਨਮ ਕਪੂਰ

ਮੁੰਬਈ – ਸੋਨਮ ਕਪੂਰ ਇਕ ਗਲੋਬਲ ਫੈਸ਼ਨ ਤੇ ਲਗਜ਼ਰੀ ਆਈਕਨ ਹੈ, ਜਿਸ ਨੂੰ ਪੱਛਮ ਦੁਆਰਾ ਅਕਸਰ ਦੁਨੀਆ ’ਚ ਭਾਰਤ ਦੀ ਸੱਭਿਆਚਾਰਕ ਰਾਜਦੂਤ ਕਿਹਾ ਜਾਂਦਾ ਹੈ। ਸੋਨਮ ਕਹਿੰਦੀ ਹੈ, ‘‘ਮੈਨੂੰ ਫੈਸ਼ਨ ਪਸੰਦ ਹੈ। ਮੇਰੀ ਮਾਂ ਇਕ ਫੈਸ਼ਨ ਡਿਜ਼ਾਈਨਰ ਸੀ। ਇਸ ਲਈ ਮੈਂ ਫੈਸ਼ਨ ਨਾਲ ਘਿਰੀ ਹੋਈ ਹਾਂ। ਜਦੋਂ ਮੈਂ ਇੰਡਸਟਰੀ ’ਚ ਐਂਟਰੀ ਕੀਤੀ ਸੀ ਤਾਂ ਮੈਂ ਦੇਖਿਆ ਕਿ ਰੈੱਡ ਕਾਰਪੈੱਟ ਦੀ ਦਿੱਖ ਇੰਨੀ ਆਮ ਨਹੀਂ ਸੀ, ਅਸਲ ’ਚ ਗੈਰ-ਮੌਜੂਦ ਸੀ ਤੇ ਮੈਂ ਖੂਬਸੂਰਤ ਚੀਜ਼ਾਂ ਪਹਿਨ ਕੇ ਰੈੱਡ ਕਾਰਪੇਟ ’ਤੇ ਜਾਣਾ ਚਾਹੁੰਦੀ ਸੀ। ਮੈਂ ਇਹ ਮਹਿਸੂਸ ਕੀਤੇ ਬਿਨਾਂ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਸਭ ਤੋਂ ਵੱਖਰੀ ਹਾਂ।’’ 

ਸੋਨਮ ਕਪੂਰ ਅੱਗੇ ਕਹਿੰਦੀ ਹੈ ਕਿ ਫਿਲਮਾਂ ਤੇ ਫੈਸ਼ਨ ਲਈ ਮੇਰੇ ਜਨੂੰਨ ਨੇ ਮੈਨੂੰ ਇਹ ਪ੍ਰਭਾਵ ਬਣਾਉਣ ਲਈ ਪ੍ਰੇਰਿਤ ਕੀਤਾ। ਮੈਂ ਆਪਣੇ ਆਪ ਨੂੰ ਗੰਭੀਰਤਾ ਨਾਲ ਲਏ ਬਿਨਾਂ ਫੈਸ਼ਨ ਤੇ ਸੁੰਦਰ ਚੀਜ਼ਾਂ ਦਾ ਆਨੰਦ ਲੈ ਰਹੀ ਹਾਂ। ਫੈਸ਼ਨ ਨੂੰ ਮਨੋਰੰਜਨ, ਪਲਾਇਨ ਮੰਨਿਆ ਜਾਂਦਾ ਹੈ। ਜ਼ਿੰਦਗੀ ’ਚ ਸੁੰਦਰਤਾ ਤੇ ਚੰਗਿਆਈ ਦੀ ਕਦਰ ਕਰਨੀ ਜ਼ਰੂਰੀ ਹੈ।

Add a Comment

Your email address will not be published. Required fields are marked *