ਧਰਮ ਨਿਰਪੱਖਤਾ ਲਈ ਮੌਤ ਦੀ ਘੰਟੀ ਹੈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ : ਮਾਕਪਾ

ਨਵੀਂ ਦਿੱਲੀ- ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ) ਨੇ ਮੰਗਲਵਾਰ ਨੂੰ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ’ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਸਮਾਰੋਹ ਨੇ ਧਰਮ ਨਿਰਪੱਖਤਾ ਲਈ ‘ਮੌਤ ਦੀ ਘੰਟੀ’ ਵਜਾ ਦਿੱਤੀ ਹੈ, ਜੋ ਸਰਕਾਰ, ਪ੍ਰਸ਼ਾਸਨ ਅਤੇ ਰਾਜਨੀਤੀ ਤੋਂ ਧਰਮ ਨੂੰ ਵੱਖ ਕਰਨ ਦੇ ਰੂਪ ’ਚ ਪਰਿਭਾਸ਼ਿਤ ਹੈ।
ਤਿਰੂਵਨੰਤਪੁਰਮ ’ਚ ਮੰਗਲਵਾਰ ਨੂੰ ਖਤਮ ਹੋਈ ਆਪਣੀ ਕੇਂਦਰੀ ਕਮੇਟੀ ਦੀ ਤਿੰਨ ਦਿਨਾ ਬੈਠਕ ਤੋਂ ਬਾਅਦ ਜਾਰੀ ਇਕ ਬਿਆਨ ’ਚ ਖੱਬੇ-ਪੱਖੀ ਪਾਰਟੀ ਨੇ ਕਿਹਾ ਕਿ ਉਹ ਧਾਰਮਿਕ ਮਾਨਤਾਵਾਂ ਦਾ ਸਨਮਾਨ ਕਰਦੀ ਹੈ ਜੋ ਹਰ ਵਿਅਕਤੀ ਦੀ ਨਿੱਜੀ ਪਸੰਦ ਹੈ ਪਰ 22 ਜਨਵਰੀ ਦਾ ਪ੍ਰੋਗਰਾਮ ਸਿਰਫ ਸਿਆਸੀ ਲਾਭ ਲਈ ਆਯੋਜਿਤ ਕੀਤਾ ਗਿਆ ਸੀ। ਪਾਰਟੀ ਨੇ ਕਿਹਾ, ‘‘ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਪੂਜਾ ਸਥਾਨ ਐਕਟ, 1991 ਨੂੰ ਹੁਣ ਠੰਢੇ ਬਸਤੇ ’ਚ ਪਾ ਦਿੱਤਾ ਜਾਵੇਗਾ।’’

Add a Comment

Your email address will not be published. Required fields are marked *