ਜਮਹੂਰੀ ਪਾਰਟੀ ਨੇ ਰਾਸ਼ਟਰਪਤੀ ਮੁਇਜ਼ੂ ਨੂੰ ਭਾਰਤ ਤੋਂ ਮੁਆਫੀ ਮੰਗਣ ਲਈ ਕਿਹਾ

ਮਾਲੇ – ਮਾਲਦੀਵ ਵਿਚ ਜਮਹੂਰੀ ਪਾਰਟੀ (ਜੇ. ਪੀ.) ਦੇ ਨੇਤਾ ਜੈਸੀਮ ਇਬਰਾਹਿਮ ਨੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਸਮੀ ਤੌਰ ’ਤੇ ਮੁਆਫੀ ਮੰਗਣ ਅਤੇ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਕੂਟਨੀਤਕ ਸੁਲ੍ਹਾ ਕਰਨ ਦੀ ਅਪੀਲ ਕੀਤੀ ਹੈ। ਇਬਰਾਹਿਮ ਨੇ ਇਹ ਮੰਗ ਚੀਨ ਦੇ ਸਮਰਥਕ ਮੰਨੇ ਜਾਣ ਵਾਲੇ ਮੁਈਜ਼ੂ ਦੀ ਉਸ ਟਿੱਪਣੀ ਦੇ ਸੰਦਰਭ ’ਚ ਕੀਤੀ ਹੈ, ਜਿਸ ’ਚ ਇਸ ਮਹੀਨੇ ਦੀ ਸ਼ੁਰੂਆਤ ’ਚ ਉਸ ਨੇ ਬਿਨਾਂ ਕਿਸੇ ਦੇਸ਼ ਦਾ ਨਾਂ ਲਏ ਭਾਰਤ ਨੂੰ ਧਮਕਾਉਣ ਵਾਲਾ ਦੱਸਿਆ ਸੀ।

ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਮਾਲਦੀਵ ਦੇ 3 ਮੰਤਰੀਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਭਾਰਤ ਨਾਲ ਕੂਟਨੀਤਕ ਵਿਵਾਦ ਦੇ ਵਿਚਕਾਰ 13 ਜਨਵਰੀ ਨੂੰ ਚੀਨ ਦੇ ਹਾਈ-ਪ੍ਰੋਫਾਈਲ 5 ਦਿਨ ਦੇ ਦੌਰੇ ਤੋਂ ਬਾਅਦ ਦੇਸ਼ ਪਰਤਣ ‘ਤੇ ਕਿਹਾ ਸੀ, ‘ਅਸੀਂ ਛੋਟੇ ਦੇਸ਼ ਹੋ ਸਕਦੇ ਹਾਂ ਪਰ ਇਸ ਨਾਲ ਉਨ੍ਹਾਂ ਨੂੰ ਸਾਨੂੰ ਧਮਕਾਉਣ ਦਾ ਲਾਇਸੈਂਸ ਨਹੀਂ ਮਿਲ ਜਾਂਦਾ ਹੈ।’ ਉੱਧਰ, ਮਾਲਦੀਵ ਸਰਕਾਰ ਨੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ’ਤੇ ਮਹਾਦੋਸ਼ ਚਲਾਉਣ ਦੀ ਵਿਰੋਧੀ ਧਿਰ ਦੀ ਯੋਜਨਾ ਦੇ ਮੱਦੇਨਜ਼ਰ ਸੰਸਦ ਦੇ ਸਥਾਈ ਆਦੇਸ਼ਾਂ ’ਚ ਕੀਤੇ ਗਏ ਤਾਜ਼ਾ ਸੋਧਾਂ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਤਾਜ਼ਾ ਸੋਧਾਂ ਤੋਂ ਬਾਅਦ ਮਹਾਦੋਸ਼ ਦੀ ਪ੍ਰਕਿਰਿਆ ਆਸਾਨ ਹੋ ਗਈ ਹੈ। ਅਟਾਰਨੀ ਜਨਰਲ ਦੇ ਦਫਤਰ ਨੇ ਐਤਵਾਰ ਨੂੰ ਇਹ ਪਟੀਸ਼ਨ ਦਾਇਰ ਕੀਤੀ।

ਐਤਵਾਰ ਨੂੰ ਸਦਨ ਵਿਚ ਮੁਈਜ਼ੂ ਦੇ ਮੰਤਰੀ ਮੰਡਲ ਲਈ ਚਾਰ ਮੈਂਬਰਾਂ ਨੂੰ ਮਨਜ਼ੂਰੀ ਦੇਣ ਨੂੰ ਲੈ ਕੇ ਮਤਭੇਦ ਤੋਂ ਬਾਅਦ ਸਰਕਾਰ ਪੱਖੀ ਸੰਸਦ ਮੈਂਬਰਾਂ ਅਤੇ ਵਿਰੋਧੀ ਸੰਸਦ ਮੈਂਬਰਾਂ ਵਿਚਕਾਰ ਹੱਥੋਪਾਈ ਹੋਈ ਸੀ। ਮਾਲਦੀਵ ਦੀ ਸੰਸਦ ਵਿਚ ਬਹੁਮਤ ਰੱਖਣ ਵਾਲੀ ਮੁੱਖ ਵਿਰੋਧੀ ਪਾਰਟੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਕੈਬਨਿਟ ਦੇ ਤਿੰਨ ਮੈਂਬਰਾਂ ਦੀ ਮਨਜ਼ੂਰੀ ਨੂੰ ਰੋਕ ਦਿੱਤਾ। ਇਸ ਤੋਂ ਤੁਰੰਤ ਬਾਅਦ ਐੱਮ. ਡੀ. ਪੀ. ਨੇ ਘੋਸ਼ਣਾ ਕੀਤੀ ਸੀ ਕਿ ਉਸ ਨੇ ਰਾਸ਼ਟਰਪਤੀ ਮੁਈਜ਼ੂ ਵਿਰੁੱਧ ਮਹਾਦੋਸ਼ ਪੇਸ਼ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਲਈ ਦਸਤਖਤ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸੋਮਵਾਰ ਸ਼ਾਮ ਤੱਕ ਤਿੰਨੋਂ ਮੰਤਰੀਆਂ ਨੂੰ ਦੁਬਾਰਾ ਨਿਯੁਕਤ ਕਰ ਦਿੱਤਾ ਗਿਆ।

Add a Comment

Your email address will not be published. Required fields are marked *