ਅਮਰੀਕੀ ਵਿਗਿਆਨੀਆਂ ਨੇ ਈਜਾਦ ਕੀਤਾ ਖਤਰਨਾਕ ਵਾਇਰਸ , 100 ’ਚੋਂ 80 ਪ੍ਰਭਾਵਿਤਾਂ ਦੀ ਹੋ ਸਕਦੀ ਹੈ ਮੌਤ

ਕੋਰੋਨਾ ਮਹਾਮਾਰੀ ਦੇ ਖਾਤਮੇ ਦੇ ਅਧਿਕਾਰਤ ਐਲਾਨ ਦੀ ਉਡੀਕ ਕਰ ਰਹੀ ਦੁਨੀਆ ਦੇ ਸਾਹਮਣੇ ਹੁਣ ਅਮਰੀਕਾ ਨੇ ਸੰਕਟ ਖੜ੍ਹਾ ਕਰ ਦਿੱਤਾ ਹੈ। ਇੱਥੇ ਖੋਜਕਰਤਾਵਾਂ ਨੇ ਕੋਵਿਡ ਵਾਇਰਸ ਦਾ ਇਕ ਰੂਪ ਤਿਆਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੇਰੀਐਂਟ ਇੰਨਾ ਘਾਤਕ ਹੈ ਕਿ ਬੋਸਟਨ ਯੂਨੀਵਰਸਿਟੀ ’ਚ ਪ੍ਰਯੋਗ ਦੌਰਾਨ ਇਸ ਨਾਲ ਪ੍ਰਭਾਵਿਤ 80 ਫੀਸਦੀ ਚੂਹਿਆਂ ਦੀ ਮੌਤ ਹੋ ਗਈ ਹੈ।

ਹਾਈਬ੍ਰਿਡ ਸਟ੍ਰੇਨ ਦਾ ਚੂਹਿਆਂ ’ਤੇ ਪ੍ਰਯੋਗ

ਖੋਜਕਰਤਾਵਾਂ ਨੇ ਨਵੇਂ ਵਾਇਰਸ ਵਰੀਐਂਟ ਨੂੰ ਬਣਾਉਣ ਤੋਂ ਬਾਅਦ ਇਸ ਗੱਲ ਨੂੰ ਦੇਖਿਆ ਕਿ ਚੂਹੇ ਹਾਈਬ੍ਰਿਡ ਸਟ੍ਰੇਨ ’ਤੇ ਕਿਵੇਂ ਪ੍ਰਦਰਸ਼ਨ ਕਰਦੇ ਹਨ। ਇਸ ਰਿਸਰਚ ਨੂੰ ਲੈ ਕੇ ਖੋਜਕਰਤਾਵਾਂ ਨੇ ਲਿਖਿਆ ਹੈ ਕਿ ਚੂਹਿਆਂ ’ਚ ਓਮੀਕ੍ਰੋਨ ਹਲਕੇ ਅਤੇ ਗੈਰ-ਘਾਤਕ ਇਨਫੈਕਸ਼ਨ ਦਾ ਕਾਰਨ ਬਣਦਾ ਹੈ, ਉੱਥੇ ਹਾਈਬ੍ਰਿਡ ਵਾਇਰਸ 80 ਫੀਸਦੀ ਮੌਤ ਦਰ ਨਾਲ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਪਾਈਕ ਪ੍ਰੋਟੀਨ ਇਨਫੈਕਸ਼ਨ ਲਈ ਜ਼ਿੰਮੇਵਾਰ ਹੈ, ਜਦੋਂ ਕਿ ਇਸ ਦੇ ਢਾਂਚੇ ਦੇ ਹੋਰ ਹਿੱਸਿਆਂ ’ਚ ਬਦਲਾਅ ਤੋਂ ਇਹ ਘਾਤਕ ਹੋ ਜਾਂਦਾ ਹੈ।

ਹੁਣ ਤੱਕ ਦਾ ਸਭ ਤੋਂ ਖਤਰਨਾਕ ਰੂਪ

ਮਾਹਿਰਾਂ ਨੂੰ ਡਰ ਹੈ ਕਿ ਅਜਿਹਾ ਪ੍ਰਯੋਗ ਖਤਰਨਾਕ ਰੂਪ ਨਾਲ ਮਹਾਮਾਰੀ ਨੂੰ ਮੁੜ ਸ਼ੁਰੂ ਕਰ ਸਕਦਾ ਹੈ। ਇਹ ਪਰਿਵਰਤਨਸ਼ੀਲ ਰੂਪ ਓਮੀਕ੍ਰੋਨ ਅਤੇ ਅਸਲੀ ਕੋਵਿਡ-19 ਦਾ ਇਕ ਹਾਈਬ੍ਰਿਡ ਹੈ। ਜਦੋਂ ਇਨ੍ਹਾਂ ਚੂਹਿਆਂ ’ਚੋਂ ਕੁਝ ਨੂੰ ਓਮੀਕ੍ਰੋਨ ਦੇ ਸੰਪਰਕ ’ਚ ਲਿਆਂਦਾ ਗਿਆ ਸੀ, ਤਾਂ ਉਹ ਸਾਰੇ ਬਚ ਗਏ ਸਨ ਅਤੇ ਉਨ੍ਹਾਂ ਨੇ ਸਿਰਫ ਹਲਕੇ ਲੱਛਣਾਂ ਦਾ ਅਨੁਭਵ ਕੀਤਾ ਸੀ।

ਵਿਗਿਆਨੀਆਂ ਨੇ ਹਾਈਬ੍ਰਿਡ ਵੇਰੀਐਂਟ ਨਾਲ ਮਨੁੱਖੀ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕੀਤਾ ਅਤੇ ਪਾਇਆ ਕਿ ਇਹ ਓਮੀਕ੍ਰੋਨ ਨਾਲੋਂ ਪੰਜ ਗੁਣਾ ਜ਼ਿਆਦਾ ਪ੍ਰਭਾਵਿਤ ਸੀ। ਮੰਨਿਆ ਜਾਂਦਾ ਹੈ ਕਿ ਇਹ ਮਨੁੱਖ ਵਲੋਂ ਬਣਾਇਆ ਗਿਆ ਵਾਇਰਸ ਹੁਣ ਤੱਕ ਦਾ ਸਭ ਤੋਂ ਖਤਰਨਾਕ ਰੂਪ ਹੋ ਸਕਦਾ ਹੈ। ਅਜਿਹੇ ਅਧਿਐਨ ਤੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਕੋਰੋਨਾ ਦੇ ਮਾਮਲੇ ਖਤਰਨਾਕ ਤਰੀਕੇ ਨਾਲ ਵਧ ਸਕਦੇ ਹਨ।

ਵੁਹਾਨ ਲੈਬ ਤੋਂ ਫੈਲਿਆ ਵਾਇਰਸ!

ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੇ ਇਕ ਮੀਟ ਬਾਜ਼ਾਰ ਤੋਂ ਫੈਲਿਆ ਸੀ। ਇਹ ਬਾਜ਼ਾਰ ਉੱਚ ਸੁਰੱਖਿਆ ਵਾਲੀ ਵਾਇਰੋਲੋਜੀ ਲੈਬ ਤੋਂ ਕਰੀਬ 12 ਕਿਲੋਮੀਟਰ ਦੂਰ ਸੀ। ਕਈ ਥਿਊਰੀਆਂ ਮੁਤਾਬਕ, ਇਸ ਲੈਬ ਤੋਂ ਖਤਰਨਾਕ ਕੋਵਿਡ-19 ਵਾਇਰਸ ਲੀਕ ਹੋ ਕੇ ਬਾਜ਼ਾਰ ’ਚ ਪਹੁੰਚ ਗਿਆ ਹੈ। ਵਾਇਰਸ ਲੈਬ ਤੋਂ ਲੀਕ ਹੋਇਆ ਹੈ, ਇਸ ਦੀ ਜਾਂਚ ਅਜੇ ਤੱਕ ਨਹੀਂ ਹੋਈ ਹੈ। ਨਵੀਂ ਖੋਜ ’ਚ, ਬੋਸਟਨ ਅਤੇ ਫਲੋਰੀਡਾ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਓਮੀਕ੍ਰੋਨ ਦੇ ਸਪਾਈਕ ਪ੍ਰੋਟੀਨ ਨੂੰ ਕੱਢਿਆ ਅਤੇ ਇਸ ਨੂੰ ਅਸਲ ਕੋਵਿਡ-19 ਦੇ ਸਪਾਈਕ ਪ੍ਰੋਟੀਨ ਨਾਲ ਜੋੜਿਆ।

Add a Comment

Your email address will not be published. Required fields are marked *