ਆਸਟ੍ਰੇਲੀਆ ‘ਚ ਤੈਰਾਕੀ ਕਰਦੀ ਕੁੜੀ ‘ਤੇ ਸ਼ਾਰਕ ਨੇ ਕੀਤਾ ਹਮਲਾ

ਸਿਡਨੀ – ਸਿਡਨੀ ਹਾਰਬਰ ਵਿੱਚ ਸੋਮਵਾਰ ਨੂੰ ਇੱਕ ਬੁੱਲ ਸ਼ਾਰਕ ਦੇ ਹਮਲੇ ਵਿੱਚ ਇੱਕ ਕੁੜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ| ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੀੜਤ ਕੁੜੀ, ਜਿਸਦੀ ਉਮਰ 20 ਸਾਲ ਦੱਸੀ ਜਾ ਰਹੀ ਹੈ, ਨੂੰ ਸੋਮਵਾਰ ਰਾਤ 8 ਵਜੇ ਦੇ ਕਰੀਬ ਸਿਡਨੀ ਦੇ ਪੂਰਬ ਵਿੱਚ ਐਲਿਜ਼ਾਬੈਥ ਬੇ ਵਿੱਚ ਤੈਰਾਕੀ ਕਰਦੇ ਸਮੇਂ ਸ਼ਾਰਕ ਨੇ ਸੱਜੀ ਲੱਤ ‘ਤੇ ਵੱਢ ਲਿਆ ਸੀ। ਇਕ ਚਸ਼ਮਦੀਦ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਕੁੜੀ ਕਿਸੇ ਤਰ੍ਹਾਂ ਖੁਦ ਨੂੰ ਘੜੀਸਦੇ ਹੋਏ ਕਿਨਾਰੇ ਤੱਕ ਪਹੁੰਚਣ ਵਿਚ ਸਫ਼ਲ ਰਹੀ। ਕਿਨਾਰੇ ‘ਤੇ ਖੜ੍ਹੇ ਇਕ ਆਦਮੀ ਨੇ ਪੈਰਾਮੈਡਿਕਸ ਦੇ ਆਉਣ ਤੱਕ ਖੂਨ ਵਹਿਣ ਤੋਂ ਰੋਕਣ ਲਈ ਪੱਟੀ ਬੰਨ੍ਹ ਕੇ ਕੁੜੀ ਦੀ ਮਦਦ ਕੀਤੀ।

ਨਿਊ ਸਾਊਥ ਵੇਲਜ਼ ਰਾਜ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਹਾਲਤ ਸਥਿਰ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਸ ਦਾ ਸਮੁੰਦਰੀ ਦਸਤਾ ਸਾਵਧਾਨੀ ਵਜੋਂ ਇਲਾਕੇ ਵਿਚ ਗਸ਼ਤ ਕਰ ਰਿਹਾ ਹੈ। ਸਿਡਨੀ ਹਾਰਬਰ ਵਿੱਚ ਸ਼ਾਰਕ ਦੇ ਹਮਲੇ ਬਹੁਤ ਘੱਟ ਹੁੰਦੇ ਹਨ, ਪਰ ਇਹ ਖੇਤਰ ਬੁੱਲ ਸ਼ਾਰਕ ਅਤੇ ਉਨ੍ਹਾਂ ਦੇ ਬੱਚਿਆਂ ਲਈ ਇੱਕ ਮਹੱਤਵਪੂਰਨ ਨਿਵਾਸ ਸਥਾਨ ਵਜੋਂ ਜਾਣਿਆ ਜਾਂਦਾ ਹੈ। ਬੁੱਲ ਸ਼ਾਰਕ ਆਮ ਸ਼ਾਰਕਾਂ ਨਾਲੋਂ ਆਕਾਰ ਵਿਚ ਬਹੁਤ ਵੱਡੀਆਂ ਹੁੰਦੀਆਂ ਹਨ ਅਤੇ ਸੁਭਾਅ ਨਾਲ ਇਹ ਹਮਲਾਵਰ ਹੁੰਦੀਆਂ ਹਨ।

Add a Comment

Your email address will not be published. Required fields are marked *