ਸਿਡਨੀ: ਸਟੋਰ ਲੁੱਟਣ ਆਏ ਜੋੜੇ ਨੇ ਸਟੋਰ ਮੈਨੇਜਰ ਨੂੰ ਛੁਰਾ ਮਾਰ ਕੀਤਾ ਜਖਮੀ
January 30, 2024
![](http://mehakewattan.com/wp-content/uploads/2024/01/Untitled-5.jpg)
ਮੈਲਬੋਰਨ – ਸਿਡਨੀ ਦੇ ਰਿਵਰਸਟੋਨ ਦੇ ਗਾਰਫਿਲਡ ਰੋਡ ਸਥਿਤ ਆਈ ਜੀ ਏ ਸਟੋਰ ‘ਤੇ ਬੀਤੀ ਸ਼ਾਮ 4.15 ‘ਤੇ ਇੱਕ ਜੋੜਾ ਜੋ ਲੁੱਟ ਦੀ ਨਿਯਤ ਨਾਲ ਸਟੋਰ ਵਿੱਚੋਂ ਸਮਾਨ ਸਮੇਤ ਫਰਾਰ ਹੋਣ ਲੱਗਾ ਤਾਂ ਸਟੋਰ ਮੈਨੇਜਰ ਤੇ ਇੱਕ ਹੋਰ ਕਰਮਚਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਸਭ ਵਿੱਚ ਭੱਜਣ ਦੀ ਕੋਸ਼ਿਸ਼ ਦੌਰਾਨ ਸਟੋਰ ਮੈਨੇਜਰ ਨੂੰ ਛੁਰਾ ਮਾਰਕੇ ਜਖਮੀ ਕਰ ਦਿੱਤਾ ਗਿਆ। ਸਟੋਰ ਮੈਨੇਜਰ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਦੋਸ਼ੀ ਜੋੜੇ ਨੂੂੰ ਗ੍ਰਿਫਤਾਰ ਕਰ ਲਿਆ ਗਿਆ ਹੈ।