ਪਾਕਿਸਤਾਨੀ ਮਛੇਰਾ ‘ਗੋਲਡਨ ਮੱਛੀ’ ਵੇਚ ਬਣਿਆ ਕਰੋੜਪਤੀ

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਇਕ ਮਛੇਰਾ ਕਈ ਔਸ਼ਧੀ ਗੁਣਾਂ ਵਾਲੀ ਇਕ ਦੁਰਲੱਭ ਮੱਛੀ ਦੀ ਨਿਲਾਮੀ ਕਰਕੇ ਰਾਤੋ-ਰਾਤ ਕਰੋੜਪਤੀ ਬਣ ਗਿਆ। ਇਬਰਾਹਿਮ ਹੈਦਰੀ ਪਿੰਡ ਦੇ ਵਸਨੀਕ ਹਾਜੀ ਬਲੋਚ ਅਤੇ ਉਨ੍ਹਾਂ ਦੀ ਟੀਮ ਨੇ ਸੋਮਵਾਰ ਨੂੰ ਅਰਬ ਸਾਗਰ ਤੋਂ ‘ਸੁਨਹਿਰੀ ਮੱਛੀ’ ਜਾਂ ਸਥਾਨਕ ਬੋਲੀ ਵਿਚ “ਸੋਵਾ” ਕਹੀ ਜਾਣ ਵਾਲੀ ਮੱਛੀ ਫੜੀ। ‘ਪਾਕਿਸਤਾਨ ਫਿਸ਼ਰਮੈਨ ਫੋਕ ਫੋਰਮ’ ਦੇ ਮੁਬਾਰਕ ਖਾਨ ਨੇ ਕਿਹਾ, “ਮਛੇਰਿਆਂ ਨੇ ਸ਼ੁੱਕਰਵਾਰ ਸਵੇਰੇ ਕਰਾਚੀ ਬੰਦਰਗਾਹ ‘ਤੇ ਇਕ ਨਿਲਾਮੀ ਵਿਚ ਇਹ ਮੱਛੀ ਲਗਭਗ 7 ਕਰੋੜ ਰੁਪਏ ਵਿਚ ਵੇਚੀ।” 

“ਸੋਵਾ” ਮੱਛੀ ਨੂੰ ਕੀਮਤੀ ਅਤੇ ਦੁਰਲੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਢਿੱਡ ਵਿੱਚੋਂ ਨਿਕਲਣ ਵਾਲੇ ਪਦਾਰਥਾਂ ਵਿੱਚ ਵਧੀਆ ਇਲਾਜ ਅਤੇ ਔਸ਼ਧੀ ਗੁਣ ਹੁੰਦੇ ਹਨ। ਮੱਛੀ ਤੋਂ ਪ੍ਰਾਪਤ ਧਾਗੇ ਵਰਗਾ ਪਦਾਰਥ ਸਰਜੀਕਲ ਪ੍ਰਕਿਰਿਆਵਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਹ ਮੱਛੀ, ਜਿਸਦਾ ਭਾਰ ਅਕਸਰ 20 ਤੋਂ 40 ਕਿਲੋਗ੍ਰਾਮ ਹੁੰਦਾ ਹੈ ਅਤੇ ਲੰਬਾਈ 1.5 ਮੀਟਰ ਤੱਕ ਹੁੰਦੀ ਹੈ, ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਬਹੁਤ ਮੰਗ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ, “ਸੋਵਾ” ਮੱਛੀ ਸੱਭਿਆਚਾਰਕ ਅਤੇ ਰਵਾਇਤੀ ਮਹੱਤਵ ਵੀ ਰੱਖਦੀ ਹੈ, ਇਸਦੀ ਵਰਤੋਂ ਰਵਾਇਤੀ ਦਵਾਈਆਂ ਅਤੇ ਸਥਾਨਕ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ।

ਬਲੋਚ ਨੇ ਕਿਹਾ, “ਅਸੀਂ ਕਰਾਚੀ ਤੋਂ ਬਾਹਰ ਖੁੱਲ੍ਹੇ ਸਮੁੰਦਰ ਵਿੱਚ ਮੱਛੀਆਂ ਫੜ ਰਹੇ ਸੀ…ਜਦੋਂ ਸਾਨੂੰ ਗੋਲਡਫਿਸ਼ ਮਿਲੀ ਅਤੇ ਇਹ ਸਾਡੇ ਲਈ ਅਚਾਨਕ ਸੀ,”। ਹਾਜੀ ਨੇ ਕਿਹਾ ਕਿ ਉਹ ਆਪਣੀ ਸੱਤ ਮੈਂਬਰਾਂ ਦੀ ਟੀਮ ਨਾਲ ਪੈਸੇ ਸਾਂਝੇ ਕਰੇਗਾ। ਉਨ੍ਹਾਂ ਕਿਹਾ ਕਿ ਮੱਛੀਆਂ ਬਰੀਡਿੰਗ ਸੀਜ਼ਨ ਦੌਰਾਨ ਹੀ ਤੱਟ ਦੇ ਨੇੜੇ ਆਉਂਦੀਆਂ ਹਨ।

Add a Comment

Your email address will not be published. Required fields are marked *