ਫ਼ਿਲਮਫੇਅਰ ਐਵਾਰਡਸ : ਰਣਬੀਰ-ਆਲੀਆ ਬਣੇ ਬੈਸਟ ਐਕਟਰ ਤੇ ਐਕਟਰੈੱਸ

ਮੁੰਬਈ – ਫ਼ਿਲਮਫੇਅਰ ਐਵਾਰਡਸ ਦਾ 69ਵਾਂ ਐਡੀਸ਼ਨ ਐਤਵਾਰ ਨੂੰ ਗੁਜਰਾਤ ਦੇ ਗਾਂਧੀਨਗਰ ’ਚ ਹੋਇਆ। ਜਿਥੇ ਕਰਨ ਜੌਹਰ, ਆਯੂਸ਼ਮਾਨ ਖੁਰਾਣਾ ਤੇ ਮਨੀਸ਼ ਪਾਲ ਨੇ ਐਵਾਰਡ ਸ਼ੋਅ ਦੀ ਮੇਜ਼ਬਾਨੀ ਕੀਤੀ, ਉਥੇ ਹੀ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰੇ ਵੀ ਇਸ ਸਮਾਰੋਹ ’ਚ ਨਜ਼ਰ ਆਏ।

ਵਿਕਰਾਂਤ ਮੈਸੀ ਸਟਾਰਰ ‘12ਵੀਂ ਫੇਲ’ ਤੇ ਰਣਬੀਰ ਕਪੂਰ ਦੀ ‘ਐਨੀਮਲ’ ਪਿਛਲੇ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਦੇ ਸਨਮਾਨ ਲਈ ਆਯੋਜਿਤ ਫ਼ਿਲਮਫੇਅਰ ਐਵਾਰਡਸ 2024 ’ਚ ਸਭ ਤੋਂ ਵਧੀਆ ਸਨ। ਦੋਵੇਂ ਫ਼ਿਲਮਾਂ ਨੇ 5-5 ਐਵਾਰਡਸ ਜਿੱਤੇ। ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਬੀਰ ਕਪੂਰ ਤੇ ਆਲੀਆ ਭੱਟ ਲਈ ਇਹ ਮੌਕਾ ਖ਼ਾਸ ਸੀ ਕਿਉਂਕਿ ਦੋਵਾਂ ਕਲਾਕਾਰਾਂ ਨੇ ਆਪੋ-ਆਪਣੇ ਵਰਗਾਂ ’ਚ ‘ਬੈਸਟ ਐਕਟਰ’ ਦਾ ਐਵਾਰਡ ਜਿੱਤਿਆ।

ਵਿਕਰਾਂਤ ਮੈਸੀ ਦੀ ਸਰਪ੍ਰਾਈਜ਼ ਹਿੱਟ ‘12ਵੀਂ ਫੇਲ’ ਨੇ ਐਵਾਰਡ ਜਿਊਰੀ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਫ਼ਿਲਮ ਲਈ ਵਿਕਰਾਂਤ ਨੂੰ ਨਾ ਸਿਰਫ਼ ‘ਬੈਸਟ ਐਕਟਰ’ ਦਾ ਕ੍ਰਿਟਿਕਸ ਚੁਆਇਸ ਐਵਾਰਡ ਮਿਲਿਆ, ਸਗੋਂ ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ‘ਬੈਸਟ ਡਾਇਰੈਕਟਰ’ ਵੀ ਚੁਣਿਆ ਗਿਆ।

Add a Comment

Your email address will not be published. Required fields are marked *