ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ ‘ਚ ਕਰਵਾਈ ਮੰਗਣੀ

ਮਸ਼ਹੂਰ ਅਦਾਕਾਰਾ ਐਮੀ ਜੈਕਸਨ ਹਮੇਸ਼ਾ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਖ਼ਬਰ ਸਾਹਮਣੇ ਆਈ ਹੈ ਕਿ ਐਮੀ ਨੇ ਲੰਬੇ ਸਮੇਂ ਤੋਂ ਬੁਆਏਫ੍ਰੈਂਡ ਐਡ ਵੈਸਟਵਿਕ ਨਾਲ ਕੁੜਮਾਈ ਕਰਵਾ ਲਈ ਹੈ। ਐਮੀ ਜੈਕਸਨ ਨੇ ਸਾਲ 2022 ‘ਚ ‘ਗੌਸਿਪ ਗਰਲ’ ਫੇਮ ਹਾਲੀਵੁੱਡ ਐਕਟਰ ਐਡ ਵੈਸਟਵਿਕ ਨਾਲ ਆਪਣੇ ਰਿਸ਼ਤੇ ‘ਤੇ ਮੋਹਰ ਲਾ ਦਿੱਤੀ। ਐਮੀ ਅਤੇ ਐਡ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਐਡ ਵੈਸਟਵਿਕ ਨੇ ਸਵਿਟਜ਼ਰਲੈਂਡ ਦੀਆਂ ਖੂਬਸੂਰਤ ਵਾਦੀਆਂ ਦੇ ਵਿਚਕਾਰ ਆਪਣੀ ਪ੍ਰੇਮਿਕਾ ਐਮੀ ਜੈਕਸਨ ਨੂੰ ਪ੍ਰਪੋਜ਼ ਕੀਤਾ। ਐਡ ਨੇ ਸਵਿਟਜ਼ਰਲੈਂਡ ਦੇ ਇੱਕ ਪੁਲ ‘ਤੇ ਗੋਡਿਆਂ ਭਾਰ ਹੋ ਕੇ ਐਮੀ ਨੂੰ ਪ੍ਰਪੋਜ਼ ਕੀਤਾ। ਇਹ ਦੇਖ ਅਭਿਨੇਤਰੀ ਹੈਰਾਨ ਅਤੇ ਭਾਵੁਕ ਹੋ ਗਈ। ਐਮੀ ਜੈਕਸਨ ਅਤੇ ਐਡ ਵੈਸਟਵਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁੜਮਾਈ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਐਡ ਐਮੀ ਨੂੰ ਇੱਕ ਹੀਰੇ ਦੀ ਅੰਗੂਠੀ ਦੇ ਨਾਲ ਪ੍ਰਪੋਜ਼ ਕਰਦਾ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ ‘ਚ, ਐਮੀ ਨੇ ਐਡ ਨੂੰ ਪਿੱਛੇ ਤੋਂ ਗਲੇ ਲਗਾਉਂਦੇ ਹੋਏ ਫੋਟੋ ਕਲਿੱਕ ਕੀਤੀ। ਆਖਰੀ ਤਸਵੀਰ ‘ਚ ਐਮੀ ਆਪਣੀ ਹੀਰੇ ਦੀ ਅੰਗੂਠੀ ਨੂੰ ਫਲਾਂਟ ਕਰਦੇ ਹੋਏ ਮੁਸਕਰਾ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਐਮੀ ਜੈਕਸਨ ਨੇ ਦੱਸਿਆ ਕਿ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਹਾਂ ਕਹਿ ਦਿੱਤੀ ਹੈ। ਅਥੀਆ ਸ਼ੈਟੀ, ਕਿਆਰਾ ਅਡਵਾਨੀ, ਓਰੀ ਅਤੇ ਹੋਰ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਐਮੀ ਅਤੇ ਐਡ ਨੂੰ ਕੁੜਮਾਈ ਦੀਆਂ ਵਧਾਈਆਂ ਦਿੱਤੀਆਂ।

ਐਡ ਤੋਂ ਪਹਿਲਾਂ, ਐਮੀ ਬ੍ਰਿਟਿਸ਼ ਕਾਰੋਬਾਰੀ ਜੌਰਜ ਪਨਾਇਓਟੋ ਨੂੰ ਡੇਟ ਕਰ ਰਹੀ ਸੀ। ਦੋਵਾਂ ਦੀ ਮੰਗਣੀ ਵੀ ਹੋ ਗਈ ਸੀ। ਐਮੀ ਦਾ ਜੌਰਜ ਤੋਂ ਇੱਕ ਪੁੱਤਰ ਹੈ। ਹਾਲਾਂਕਿ, 6 ਸਾਲਾਂ ਬਾਅਦ, ਐਮੀ ਅਤੇ ਜੌਰਜ ਵੱਖ ਹੋ ਗਏ। ਜੌਰਜ ਤੋਂ ਬਾਅਦ ਉਹ ਐਡ ਨੂੰ ਡੇਟ ਕਰ ਰਹੀ ਹੈ। ਐਮੀ ਦੀ ਆਉਣ ਵਾਲੀ ਫ਼ਿਲਮ ‘ਕ੍ਰੈਕ’ ਹੈ, ਜਿਸ ‘ਚ ਉਹ ਵਿਦਯੁਤ ਜਾਮਵਾਲ, ਅਰਜੁਨ ਰਾਮਪਾਲ ਅਤੇ ਨੋਰਾ ਫਤੇਹੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

Add a Comment

Your email address will not be published. Required fields are marked *