ਗਾਇਕ ਬਿਲਾਲ ਸਈਦ ਨੇ ਲਾਈਵ ਸ਼ੋਅ ‘ਚ ਕਿਉਂ ਫੈਨਜ਼ ਦੇ ਮਾਰਿਆ ਮਾਈਕ

ਪਾਕਿਸਤਾਨੀ ਗਾਇਕ ਬਿਲਾਲ ਸਈਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਬਿਲਾਲ ਗੁੱਸੇ ‘ਚ ਸ਼ੋਅ ਦਾ ਹਿੱਸਾ ਬਣੇ ਫੈਨਜ਼ ‘ਤੇ ਮਾਈਕ ਵਗਾਹ ਕੇ ਮਾਰਦੇ ਹੋਏ ਵਿਖਾਈ ਦੇ ਰਹੇ ਹਨ। ਗਾਇਕ ਦਾ ਇਹ ਸਲੂਕ ਵੇਖ ਹਰ ਕੋਈ ਹੈਰਾਨ ਹੈ। ਹਰੇਕ ਦੇ ਮਨ ‘ਚ ਇਹੀ ਸਵਾਲ ਹੈ ਕਿ ਆਖਿਰ ਗਾਇਕ ਨੂੰ ਕਿਸ ਗੱਲ ਦਾ ਗੁੱਸਾ ਸੀ? ਹਾਲ ਹੀ ‘ਚ ਬਿਲਾਲ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ‘ਚ ਪੋਸਟ ਸ਼ੇਅਰ ਕਰਕੇ ਇਸਦਾ ਜਵਾਬ ਵੀ ਦਿੱਤਾ ਹੈ।

ਦੱਸ ਦਈਏ ਕਿ ਬਿਲਾਲ ਸਈਦ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ- ਸਟੇਜ ਹਮੇਸ਼ਾ ਮੇਰੇ ਲਈ ਸਾਰੀ ਦੁਨੀਆ ਰਿਹਾ ਹੈ। ਪ੍ਰਦਰਸ਼ਨ ਕਰਦੇ ਹੋਏ ਮੈਂ ਹਮੇਸ਼ਾਂ ਸਭ ਤੋਂ ਸੰਪੂਰਨ ਅਤੇ ਸਭ ਤੋਂ ਵੱਧ ਜਿੰਦਾ ਮਹਿਸੂਸ ਕੀਤਾ ਹੈ! ਮੈਂ ਆਪਣੀ ਬੀਮਾਰੀ, ਤਣਾਅ, ਚਿੰਤਾਵਾਂ ਨੂੰ ਭੁੱਲ ਜਾਂਦਾ ਹਾਂ- ਜਦੋਂ ਮੈਂ ਆਪਣੇ ਪ੍ਰਸ਼ੰਸਕਾਂ ਲਈ ਪ੍ਰਦਰਸ਼ਨ ਕਰਦਾ ਹਾਂ ਤਾਂ ਮੈਂ ਸਭ ਕੁਝ ਪਿੱਛੇ ਛੱਡ ਦਿੰਦਾ ਹਾਂ। ਭਾਵੇਂ ਜੋ ਮਰਜ਼ੀ ਹੋਵੇ, ਕੁਝ ਵੀ ਮੇਰੇ ਰਾਹ ‘ਚ ਨਹੀਂ ਆਉਣਾ ਚਾਹੀਦਾ ਅਤੇ ਉਹ ਸਨਮਾਨ ਜਿਸ ਦਾ ਮੇਰਾ ਮੰਚ ਅਤੇ ਮੈਂ ਹੱਕਦਾਰ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦਾ ਹਾਂ ਅਤੇ ਕਈ ਵਾਰ ਇਹ ਪਿਆਰ ਦੋਵਾਂ ਪਾਸਿਆਂ ਤੋਂ ਭਾਰੀ ਪੈ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਕੋਈ ਭੀੜ ‘ਚ ਦੁਰਵਿਵਹਾਰ ਕਰ ਰਿਹਾ ਸੀ, ਪਰ ਇਹ ਯਕੀਨੀ ਤੌਰ ‘ਤੇ ਪਹਿਲੀ ਵਾਰ ਸੀ ਜਦੋਂ ਮੈਂ ਗਲਤ ਪ੍ਰਤੀਕ੍ਰਿਆ ਦਿੱਤੀ ਸੀ ਪਰ ਸਟੇਜ ਨੂੰ ਨਹੀਂ ਛੱਡਣਾ ਚਾਹੁੰਦਾ ਸੀ। 

ਦੱਸਣਯੋਗ ਹੈ ਕਿ ਬਿਲਾਲ ਸਈਦ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਦੇ ਦੀਵਾਨੇ ਪ੍ਰਸ਼ੰਸਕ ਦੇਸ਼ ਹੀ ਨਹੀਂ ਸਗੋਂ ਵਿਦੇਸ਼ ‘ਚ ਵੀ ਮੌਜੂਦ ਹਨ। ਬਿਲਾਲ ਉਨ੍ਹਾਂ ਸਿੰਗਰਾਂ ‘ਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਜ਼ਰੀਏ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ। 

Add a Comment

Your email address will not be published. Required fields are marked *