ਰਾਜਿੰਦਰ ਅਟਵਾਲ ਬਣੇ ਕੌਂਸਲਰ, ਲੇਬਰ ਪਾਰਟੀ ਦੇ ਜੇਤੂ 22 ਕੌਂਸਲਰਾਂ ‘ਚੋਂ 6 ਸਿੱਖ

ਇੰਗਲੈਂਡ : ਵਿਦੇਸ਼ਾਂ ਦੀ ਧਰਤੀ ‘ਤੇ ਵਿਚਰਦਿਆਂ ਪੰਜਾਬੀਆਂ ਨੇ ਸਖਤ ਮਿਹਨਤ ਕਰਦਿਆਂ ਸਿਰਫ ਆਪਣੇ ਪਰਿਵਾਰ ਹੀ ਪੈਰਾਂ ਸਿਰ ਨਹੀਂ ਕੀਤੇ ਸਗੋਂ ਹਰ ਖੇਤਰ ਵਿੱਚ ਚੰਗਾ ਨਾਮਣਾ ਵੀ ਖੱਟਿਆ ਹੈ। ਸਮਾਜ ਸੇਵਾ ਤੋਂ ਲੈ ਕੇ ਸਿਆਸਤ ਤੱਕ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ। ਹਾਲ ਹੀ ‘ਚ ਹੋਈਆਂ ਕੌਂਸਲ ਚੋਣਾਂ ਵਿੱਚ ਗ੍ਰੇਵਜ਼ੈਂਡ ਦੀ ਗ੍ਰੇਵਸ਼ਮ ਬਾਰੋਅ ਕੌਂਸਲ ਦੇ ਨਤੀਜੇ ਲੇਬਰ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਆਏ ਹਨ। ਕੌਂਸਲਰਾਂ ਦੀਆਂ 39 ‘ਚੋਂ 22 ਸੀਟਾਂ ‘ਤੇ ਲੇਬਰ ਪਾਰਟੀ ਕਾਬਜ਼ ਹੋਣ ਵਿੱਚ ਸਫਲ ਹੋਈ ਹੈ। ਸਭ ਤੋਂ ਖਾਸ ਗੱਲ ਇਹ ਕਿ ਜੇਤੂ 22 ਕੌਂਸਲਰਾਂ ‘ਚੋਂ 6 ਸਿੱਖ ਹਨ। ਗ੍ਰੇਵਸ਼ਮ ‘ਚ ਪਿਛਲੇ 40 ਸਾਲਾਂ ਤੋਂ ਵਸਦੇ ਆ ਰਹੇ ਰਾਜਿੰਦਰ ਸਿੰਘ ਅਟਵਾਲ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਸੈਂਕੜੇ ਤੋਂ ਵੱਧ ਦੇ ਫਰਕ ਨਾਲ 500 ਵੋਟਾਂ ਹਾਸਲ ਕਰਕੇ ਬਾਜ਼ੀ ਮਾਰੀ ਹੈ।

ਗੱਲਬਾਤ ਦੌਰਾਨ ਰਾਜਿੰਦਰ ਸਿੰਘ ਅਟਵਾਲ ਨੇ ਇਸ ਮਾਣਮੱਤੀ ਜਿੱਤ ਨੂੰ ਆਪਣੇ ‘ਤੇ ਯਕੀਨ ਕਰਨ ਵਾਲੇ ਵੋਟਰਾਂ ਦੀ ਜਿੱਤ ਦੱਸਿਆ। ਅਟਵਾਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਿਆਂ ਵਿਸ਼ਵ ਪ੍ਰਸਿੱਧ ਨਾਵਲਕਾਰ ਤੇ ਫਿਲਮ ਲੇਖਕ ਸ਼ਿਵਚਰਨ ਜੱਗੀ ਕੁੱਸਾ, ਹਰਜਿੰਦਰ ਸਿੰਘ ਅਟਵਾਲ (ਬਿੱਟੂ), ਰਣਜੀਤ ਸਿੰਘ ਗਿੱਲ, ਕੈਪਟਨ ਰਮਨਦੀਪ ਸਿੰਘ, ਹਰਜੀਤ ਕੌਰ, ਜੁਗਰਾਜ ਸਿੰਘ, ਡਾ. ਵਰਿੰਦਰ ਗਰਗ, ਗੁਰਦੇਵ ਸਿੰਘ, ਲਾਭ ਗਿੱਲ ਦੋਦਾ, ਨਛੱਤਰ ਸਿੰਘ, ਬਲਜਿੰਦਰ ਗਾਖਲ, ਵਰਿੰਦਰ ਖੁਰਮੀ ਆਦਿ ਵੱਲੋਂ ਹਾਰਦਿਕ ਵਧਾਈ ਪੇਸ਼ ਕੀਤੀ ਗਈ।

Add a Comment

Your email address will not be published. Required fields are marked *