ਸ਼ੁਰੂ ਹੋਣ ਜਾ ਰਹੀ ਨਿਊਜੀਲੈਂਡ ਦੇ ਸਕੂਲਾਂ ਵਿੱਚ ਮੋਬਾਇਲਾਂ ‘ਤੇ ਪਾਬੰਦੀ
January 29, 2024
![](http://mehakewattan.com/wp-content/uploads/2024/01/Untitled-20.png)
ਆਕਲੈਂਡ – ਸਰਕਾਰੀ ਹੁਕਮਾਂ ਅਨੁਸਾਰ ਨਿਊਜੀਲੈਂਡ ਦੇ ਸਕੂਲਾਂ ਵਿੱਚ ਮੋਬਾਇਲ ਫੋਨਾਂ ‘ਤੇ ਪਾਬੰਦੀ ਟਰਮ 2 ਵਿੱਚ 29 ਅਪ੍ਰੈਲ 2024 ਵਿੱਚ ਲੱਗਣੀ ਹੈ, ਪਰ ਐਜੁਕੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਸਾਫ ਕਰ ਦਿੱਤਾ ਹੈ ਕਿ ਬਹੁਤੇ ਸਕੂਲ ਇਸ ਪਾਬੰਦੀ ਨੂੰ ਇਨ੍ਹਾਂ ਛੁੱਟੀਆਂ ਤੋਂ ਬਾਅਦ ਟਰਮ 1 ਵਿੱਚ ਹੀ ਲਾਗੂ ਕਰਨ ਜਾ ਰਹੇ ਹਨ ਅਤੇ ਇਨ੍ਹਾਂ ਹੀ ਨਹੀਂ ਇਹ ਪਾਬੰਦੀ ਟੀ ਬਰੇਕ ਅਤੇ ਲੰਚ ਬਰੇਕ ਦੌਰਾਨ ਵੀ ਲਾਗੂ ਰਹੇਗੀ। ਉਨ੍ਹਾਂ ਕਿਹਾ ਹੈ ਕਿ ਨਵੀਂ ਪਾਲਸੀ ਅਨੁਸਾਰ ਸਾਫ ਹੈ ਕਿ ਸਕੂਲਾਂ ਵਿੱਚ ਸਾਰਾ ਦਿਨ ਮੋਬਾਇਲ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣੇ ਚਾਹੀਦੇ ਹਨ। ਬੱਚਿਆਂ ਦਾ ਸਕੂਲਾਂ ਵਿੱਚ ਆਉਣਾ ਤੇ ਆਪਣੀਆਂ ਡਿਜੀਟਲ ਡਿਵਾਈਸਾਂ ਦੇ ਨਾਲ ਚਿਪਕੇ ਰਹਿਣਾ ਸਰਾਸਰ ਗਲਤ ਹੈ। ਇਨ੍ਹਾਂ ਹੀ ਨਹੀਂ ਇਸ ਪਾਲਸੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਸਕੂਲਾਂ ਨਜਦੀਕ ਪੁਲਿਸ ਵੀ ਤੈਨਾਤ ਕੀਤੀ ਜਾਏਗੀ ਅਤੇ ਨਿਯਮ ਨਾ ਮੰਨਣ ਵਾਲੇ ਬੱਚੇ ‘ਤੇ ਸਖਤ ਪਾਬੰਦੀਆਂ ਲਾਈਆਂ ਜਾਣਗੀਆਂ।