ਭਾਰਤ-ਏ ਨੇ ਇੰਗਲੈਂਡ ਲਾਇਨਜ਼ ਨੂੰ ਪਾਰੀ ਤੇ 16 ਦੌੜਾਂ ਨਾਲ ਹਰਾਇਆ

ਅਹਿਮਦਾਬਾਦ – ਭਾਰਤ-ਏ ਨੇ ਬਿਹਤਰੀਨ ਖੇਡ ਦੇ ਦਮ ’ਤੇ ਸ਼ਨੀਵਾਰ ਨੂੰ ਇੱਥੇ ਦੂਜੇ ‘ਗੈਰ-ਅਧਿਕਾਰਤ ਟੈਸਟ’ ਵਿਚ ਇੰਗਲੈਂਡ ਲਾਇਨਜ਼ (ਏ-ਟੀਮ) ’ਤੇ ਪਾਰੀ ਤੇ 16 ਦੌੜਾਂ ਨਾਲ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤੀ ਟੀਮ ਨੇ ਦੂਜੀ ਪਾਰੀ ਵਿਚ ਇੰਗਲੈਂਡ ਲਾਇਨਜ਼ ਨੂੰ 321 ਦੌੜਾਂ ’ਤੇ ਆਊਟ ਕਰ ਦਿੱਤਾ।

ਇੰਗਲੈਂਡ ਦੀ ਟੀਮ ਨੇ ਦਿਨ ਦੀ ਸ਼ੁਰੂਆਤ 8 ਵਿਕਟਾਂ ’ਤੇ 304 ਦੌੜਾਂ ਤੋਂ ਅੱਗੇ ਕੀਤੀ ਪਰ ਸਿਰਫ 5.2 ਓਵਰਾਂ ਦੇ ਅੰਦਰ ਅਰਸ਼ਦੀਪ ਸਿੰਘ (2/62) ਤੇ ਯਸ਼ ਦਿਆਲ(1/37) ਨੇ ਕ੍ਰਮਵਾਰ ਓਲੀ ਰੌਬਿਨਸਨ (85) ਤੇ ਟਾਮ ਲਾਜ (32) ਦੀਆਂ ਵਿਕਟਾਂ ਲੈ ਕੇ ਭਾਰਤ-ਏ ਨੂੰ ਜਿੱਤ ਦਿਵਾ ਦਿੱਤੀ। ਸਰਫਰਾਜ਼ ਖਾਨ ਨੂੰ ਉਸਦੀ 161 ਦੌੜਾਂ ਦੀ ਪਾਰੀ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। 

ਸਰਫਰਾਜ਼ ਤੇ ਦੇਵਦੱਤ ਪੱਡੀਕਲ (105) ਦੇ ਸੈਂਕੜਿਅਆਂ ਦੀ ਮਦਦ ਨਾਲ ਭਾਰਤ-ਏ ਨੇ ਪਹਿਲੀ ਪਾਰੀ ਵਿਚ 489 ਦੌੜਾਂ ਬਣਾਈਆਂ ਸਨ। ਖੱਬੇ ਹੱਥ ਦੇ ਸਪਿਨਰ ਸੌਰਭ ਕੁਮਾਰ ਨੇ 22ਵੀਂ ਵਾਰ ਪਾਰੀ ਵਿਚ 5 ਵਿਕਟਾਂ ਲੈ ਕੇ ਭਾਰਤ-ਏ ਨੂੰ ਜਿੱਤ ਦੇ ਕੰਡੇ ’ਤੇ ਪਹੁੰਚਾ ਦਿੱਤਾ। ਆਕਾਸ਼ਦੀਪ ਨੇ ਕੁਲ 6 ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿਚ ਅਹਿਮ ਯੋਗਦਾਨ ਦਿੱਤਾ। ਲੜੀ ਦਾ ਪਹਿਲਾ ਗੈਰ-ਅਧਿਕਾਰਤ ਟੈਸਟ ਡਰਾਅ ’ਤੇ ਖਤਮ ਹੋਇਆ। ਇਸ ਦਾ ਆਖਰੀ ਮੁਕਾਬਲਾ 1 ਫਰਵਰੀ ਨੂੰ ਖੇਡਿਆ ਜਾਵੇਗਾ।

Add a Comment

Your email address will not be published. Required fields are marked *