ਭਾਨਾ ਸਿੱਧੂ ‘ਤੇ ਹੋਇਆ ਇਕ ਹੋਰ ਪਰਚਾ, ਅਬੋਹਰ ਥਾਣੇ ‘ਚ ਦਰਜ ਹੋਈ FIR 

ਅਬੋਹਰ: ਯੂ-ਟਿਊਬਰ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹੁਣ ਲੁਧਿਆਨਾ ਅਤੇ ਪਟਿਆਲਾ ਤੋਂ ਬਾਅਦ ਹੁਣ ਅਬੋਹਰ ਥਾਣੇ ਵਿਚ ਵੀ ਭਾਨਾ ਸਿੱਧੂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਲੱਖਾ ਸਿਧਾਨਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਤੀਜੇ ਪਰਚੇ ਦੀ ਜਾਣਕਾਰੀ ਸਾਂਝੀ ਕੀਤੀ ਹੈ। 

ਅਬੋਹਰ ਥਾਣੇ ਵਿਚ ਭਾਨੇ ਸਿੱਧੂ ਖ਼ਿਲਾਫ਼ ਡਰਾਉਣ ਧਮਕਾਉਣ ਅਤੇ ਅਫ਼ਵਾਹਾਂ ਫ਼ੈਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸ਼ਿਕਾਇਤਕਰਤਾ ਬਾਰੇ ਕੋਈ ਜਾਣਕਾਰੀ ਫ਼ਿਲਹਾਲ ਸਾਹਮਣੇ ਨਹੀਂ ਆਈ। ਪਰ ਭਾਨਾ ਸਿੱਧੂ ਦੇ ਖ਼ਿਲਾਫ਼ 18/24 ਦੇ ਤਹਿਤ FIR ਦਰਜ ਕਰ ਲਈ ਗਈ ਹੈ। ਕੁਝ ਦਿਨਾਂ ਦੇ ਅੰਦਰ ਹੀ ਇਹ ਭਾਨਾ ਸਿੱਧੂ ਦੇ ਖ਼ਿਲਾਫ਼ ਦਰਜ ਹੋਇਆ ਤੀਜਾ ਪਰਚਾ ਹੈ। 

ਇੱਥੇ ਦੱਸ ਦਈਏ ਕਿ ਪਹਿਲਾ ਪਰਚਾ ਲੁਧਿਆਣਾ ਪੁਲਸ ਨੇ ਇਕ ਇਮੀਗ੍ਰੇਸ਼ਨ ਏਜੰਟ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਉਸ ਮਾਮਲੇ ‘ਚ ਜ਼ਮਾਨਤ ਹੋਣ ਤੋਂ ਬਾਅਦ ਉਹ ਜਿਉਂ ਹੀ ਜੇਲ੍ਹ ਤੋਂ ਬਾਹਰ ਨਿਕਲਿਆ ਤਾਂ ਪਟਿਆਲਾ ਪੁਲਸ ਨੇ ਭਾਨਾ ਸਿੱਧੂ ਨੂੰ ਚੇਨ ਸਨੈਚਿੰਗ ਅਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਕੇ ਪਟਿਆਲਾ ਲੈ ਆਏ। ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 29 ਜਨਵਰੀ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। ਇਸ ਵਿਚਾਲੇ ਹੁਣ ਅਬੋਹਰ ਥਾਣੇ ਵਿਚ ਵੀ ਪਰਚਾ ਦਰਜ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

Add a Comment

Your email address will not be published. Required fields are marked *