ਮਲੇਸ਼ੀਅਨ ਏਅਰਲਾਈਨ ਦੀ ਫਲਾਈਟ ਰੱਦ, ਯਾਤਰੀਆਂ ’ਚ ਰੋਸ
January 28, 2024
![](http://mehakewattan.com/wp-content/uploads/2024/01/2024_1image_18_11_039961950plane-ll.jpg)
ਰਾਜਾਸਾਂਸੀ – ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਮਲੇਸ਼ੀਅਨ ਏਅਰਲਾਈਨ ਦੀ ਫਲਾਈਟ ਰੱਦ ਹੋਣ ਕਾਰਨ ਮਲੇਸ਼ੀਆ ਜਾਣ ਵਾਲੇ ਯਾਤਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਰਾਜਾਸਾਂਸੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਤੋਂ ਕੁਆਲਾਲੰਪੁਰ ਲਈ ਮਲੇਸ਼ੀਅਨ ਏਅਰਲਾਈਨ ਦੀ ਫਲਾਈਟ ਨੰਬਰ ਐੱਮ. ਐੱਚ. 207 ਨੂੰ ਰੱਦ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਸੰਘਣੀ ਧੁੰਦ ਕਾਰਨ ਰਾਜਾਸਾਂਸੀ ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ, ਜਿਨ੍ਹਾਂ ਵਿਚ ਕੁਆਲਾਲੰਪੁਰ ਲਈ ਏਅਰ ਏਸ਼ੀਆ ਦੀ ਫਲਾਈਟ 1 ਘੰਟਾ, ਦੁਬਈ ਲਈ ਕੋਰੋਨਡੋਨ ਏਅਰਲਾਈਨ ਦੀ ਫਲਾਈਟ 3 ਘੰਟੇ, ਮੁੰਬਈ ਲਈ ਏਅਰ ਇੰਡੀਆ ਦੀ ਫਲਾਈਟ 2 ਘੰਟੇ, ਦਿੱਲੀ ਲਈ ਵਿਸਤਾਰਾ ਏਅਰਲਾਈਨ ਦੀ ਫਲਾਈਟ 0.45 ਮਿੰਟ, ਹੈਦਰਾਬਾਦ ਲਈ ਏਅਰ ਤਿੰਡੀਆ ਐਕਸਪ੍ਰੈੱਸ ਦੀ ਫਲਾਈਟ 3 ਘੰਟੇ, ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ 2 ਘੰਟੇ, ਦਿੱਲੀ ਲਈ ਵਿਸਤਾਰਾ ਏਅਰਲਾਈਨ ਦੀ ਫਲਾਈਟ 0.35 ਮਿੰਟ ਦੇਰੀ ਨਾਲ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ।