ਭਾਰਤੀ ਮੂਲ ਦੇ ਡਾਕਟਰ ਨੇ ਅਮਰੀਕਾ ‘ਚ ਹਿੰਦੂ ਸੰਗਠਨਾਂ ਨੂੰ 40 ਲੱਖ ਡਾਲਰ ਦੇਣ ਦਾ ਕੀਤਾ ਵਾਅਦਾ

ਭਾਰਤੀ ਮੂਲ ਦੇ ਇੱਕ ਅਮਰੀਕੀ ਡਾਕਟਰ ਨੇ ਅਮਰੀਕਾ ਵਿੱਚ ਹਿੰਦੂ ਧਰਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੇ ਪ੍ਰਚਾਰ ਲਈ 40 ਲੱਖ ਡਾਲਰ ਦਾਨ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਿਰਫ਼ ਧਰਮ ਹੀ ਨਹੀਂ, ਸਗੋਂ ਜੀਵਨ ਜਾਂਚ ਹੈ। ਐਮਰਜੈਂਸੀ ਦੇਖਭਾਲ ਕਰਨ ਵਾਲੇ ਡਾਕਟਰ ਮਿਹਰ ਮੇਘਾਨੀ ਨੇ 20 ਸਾਲ ਪਹਿਲਾਂ ਆਪਣੇ ਦੋਸਤਾਂ ਨਾਲ ‘ਹਿੰਦੂ ਅਮਰੀਕਨ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਸੀ। 

ਉਸਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਸਾਲਾਨਾ ਸਿਲੀਕਾਨ ਵੈਲੀ ਸਮਾਗਮ ਵਿੱਚ ਅਗਲੇ ਅੱਠ ਸਾਲਾਂ ਵਿੱਚ ਹਿੰਦੂ ਧਰਮ ਕਾਰਜਾਂ ਲਈ 15 ਲੱਖ ਡਾਲਰ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਉਹ ਹਿੰਦੂ ਕਲਿਆਣ ਦੇ ਉਦੇਸ਼ ਲਈ 20 ਸਾਲਾਂ ‘ਚ 40 ਲੱਖ ਡਾਲਰ ਦੇਵੇਗਾ। ਡਾ. ਮੇਘਾਨੀ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਤਨਵੀ ਨੇ ਹੁਣ ਤੱਕ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ 15 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਉਨ੍ਹਾਂ ਪਿਛਲੇ 15 ਸਾਲਾਂ ਵਿੱਚ ਇਨ੍ਹਾਂ ਕਾਰਜਾਂ ਲਈ ਹੋਰ ਹਿੰਦੂ ਅਤੇ ਭਾਰਤੀ ਸੰਗਠਨਾਂ ਨੂੰ ਇੱਕ ਮਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਅਗਲੇ ਅੱਠ ਸਾਲਾਂ ਵਿੱਚ ਉਹ ਭਾਰਤ-ਪੱਖੀ ਅਤੇ ਹਿੰਦੂ ਸੰਗਠਨਾਂ ਨੂੰ 15 ਲੱਖ ਡਾਲਰ ਦੇਣ ਦਾ ਵਾਅਦਾ ਕਰ ਰਹੇ ਹਨ। 

ਉਨ੍ਹਾਂ ਅੱਗੇ ਕਿਹਾ, ‘ਮੇਰੀ ਕੋਈ ਸਟਾਰਟਅਪ ਕੰਪਨੀ ਨਹੀਂ ਹੈ, ਮੇਰਾ ਕੋਈ ਸਾਈਡ ਬਿਜ਼ਨਸ ਨਹੀਂ ਹੈ, ਮੈਂ ਤਨਖਾਹ ‘ਤੇ ਐਮਰਜੈਂਸੀ ਡਾਕਟਰ ਹਾਂ। ਮੇਰੀ ਪਤਨੀ ਇੱਕ ਫਿਟਨੈੱਸ ਇੰਸਟ੍ਰਕਟਰ ਅਤੇ ਜਿਊਲਰੀ ਡਿਜ਼ਾਈਨਰ ਹੈ। ਅਸੀਂ ਹਰ ਸਾਲ ਲੱਖਾਂ ਡਾਲਰ ਨਹੀਂ ਕਮਾ ਰਹੇ। ਅਸੀਂ ਸ਼ੇਅਰ ਬਾਜ਼ਾਰ ‘ਚ ਵੀ ਨਿਵੇਸ਼ ਨਹੀਂ ਕਰ ਰਹੇ। ਅਸੀਂ ਅਜਿਹਾ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਸਾਡਾ ਧਰਮ ਹੈ, ਇਹ ਸਾਡਾ ਫਰਜ਼ ਹੈ।” ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾ. ਮੇਘਾਨੀ ਨੇ ਕਿਹਾ ਕਿ ਜ਼ਿਆਦਾਤਰ ਅਮਰੀਕੀ ਲੋਕ ਹਿੰਦੂ ਧਰਮ ਨੂੰ ਆਸਾਨੀ ਨਾਲ ਨਹੀਂ ਸਮਝਦੇ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਈਸਾਈ ਹਨ। ਉਹ (ਅਮਰੀਕੀ) ਅਬ੍ਰਾਹਮਿਕ ਪਿਛੋਕੜ ਤੋਂ ਆਉਂਦੇ ਹਨ। ਜਦੋਂ ਉਹ ਵੱਖ-ਵੱਖ ਧਰਮਾਂ ਨੂੰ ਦੇਖਦੇ ਹਨ, ਤਾਂ ਉਹ ਇਹ ਸਮਝਣ ਵਿੱਚ ਅਸਫਲ ਰਹਿੰਦੇ ਹਨ ਕਿ ਹਿੰਦੂ ਧਰਮ ਸਿਰਫ਼ ਇੱਕ ਧਰਮ ਨਹੀਂ ਹੈ, ਇਹ ਇੱਕ ਜੀਵਨ ਢੰਗ ਹੈ। ਇਹ ਜੀਵਨ ਬਾਰੇ ਸੋਚਣ ਦਾ ਇੱਕ ਤਰੀਕਾ ਹੈ।

Add a Comment

Your email address will not be published. Required fields are marked *