‘ਅਵਤਾਰ 2’ ਫ਼ਿਲਮ ਦੇਖਦਿਆਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

ਮੁੰਬਈ – ਹਾਲ ਦੇ ਦਿਨਾਂ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀਆਂ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਾਨ ਗਵਾਉਣ ਵਾਲਿਆਂ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਸ਼ਾਮਲ ਹਨ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ’ਚ 12 ਸਾਲ ਦੇ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਣ ਦੇ ਮਾਮਲੇ ਨਾਲ ਸਾਰੇ ਹੈਰਾਨ ਹਨ। ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਤਾਜ਼ਾ ਮਾਮਲਾ ਆਂਧਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ।

ਦੱਸਿਆ ਗਿਆ ਹੈ ਰਿਲੀਜ਼ ਹੋਈ ਹਾਲੀਵੁੱਡ ਫ਼ਿਲਮ ‘ਅਵਤਾਰ 2’ ਦੇਖਦਿਆਂ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ। ਦਿਲ ਦਾ ਦੌਰਾ ਪੈਣ ਤੋਂ ਬਾਅਦ ਗੰਭੀਰ ਹਾਲਤ ’ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਲਕਸ਼ਮੀ ਰੈੱਡੀ ਸ਼੍ਰੀਨੂ ਨਾਂ ਦੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਸ਼੍ਰੀਨੂ ਦੀ ਮੌਤ ਤੋਂ ਬਾਅਦ ਉਸ ਦੇ ਘਰ ’ਚ ਮਾਤਮ ਛਾਇਆ ਹੋਇਆ ਹੈ।

ਹੋਰਨਾਂ ਲੋਕਾਂ ਦੀ ਮਦਦ ਨਾਲ ਰਾਜੂ ਆਪਣੇ ਭਰਾ ਸ਼੍ਰੀਨੂ ਨੂੰ ਪੇਦਾਪੁਰਮ ਸਰਕਾਰੀ ਹਸਪਤਾਲ ਲੈ ਕੇ ਗਿਆ, ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਸ਼੍ਰੀਨੂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਭਰਾ ਦੀ ਮੌਤ ਦੀ ਖ਼ਬਰ ਰਾਜੂ ਨੇ ਪਰਿਵਾਰ ਨੂੰ ਦਿੱਤੀ। ਸ਼੍ਰੀਨੂ ਦੀ ਮੌਤ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ’ਚ ਮਾਤਮ ਛਾਅ ਗਿਆ। ਮ੍ਰਿਤਕ ਸ਼੍ਰੀਨੂ ਦੇ ਦੋ ਬੱਚੇ ਧੀ ਤੇ ਪੁੱਤਰ ਹਨ।

Add a Comment

Your email address will not be published. Required fields are marked *