ਫ਼ਿਲਮੀ ਕਲਾਕਾਰਾਂ ‘ਤੇ ਚੜ੍ਹਿਆ ਦੇਸ਼ ਭਗਤੀ ਦਾ ਸਰੂਰ
January 27, 2024
ਅੱਜ ਦੇਸ਼ ਭਰ ਵਿਚ 75ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਹਰ ਕਿਸੇ ਨੇ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕੀਤਾ। ਉਥੇ ਹੀ ਫ਼ਿਲਮੀ ਕਲਾਕਾਰ ਵੀ ਗਣਤੰਤਰ ਦਿਵਸ ਮੌਕੇ ਦੇਸ਼ ਲਈ ਆਪਣੇ ਪਿਆਰ ਨੂੰ ਦਿਖਾਉਣ ‘ਚ ਕਿੱਥੇ ਪਿੱਛੇ ਰਹਿਣ ਵਾਲੇ ਸਨ। ਫ਼ਿਲਮੀ ਕਲਾਕਾਰਾਂ ‘ਤੇ ਵੀ ਦੇਸ਼ ਭਗਤੀ ਦਾ ਪੂਰਾ ਸਰੂਰ ਚੜ੍ਹਿਆ ਨਜ਼ਰ ਆਇਆ। ਕੈਟਰੀਨਾ ਕੈਫ, ਵਿੱਕੀ ਕੌਸ਼ਲ, ਸੁਨੀਲ ਸ਼ੈੱਟੀ, ਅਦਾ ਸ਼ਰਮਾ, ਗੁਰੂ ਰੰਧਾਵਾ ਸਣੇ ਹੋਰ ਕਈ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਦਿਆਂ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

