ਸਾੜ੍ਹੀ ਲੁੱਕ ’ਚ ਮੌਨੀ ਦਾ ਸ਼ਾਨਦਾਰ ਫ਼ੋਟੋਸ਼ੂਟ, ਮਾਂਗ ਟਿੱਕੇ ਨੇ ਲਗਾਏ ਚਾਰ-ਚੰਨ

ਮੁੰਬਈ: ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਜੋ ਵੀ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਸਾੜੀ ’ਚ ਆਪਣੀਆਂ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਲੁੱਕ ਦੇ ਮਾਮਲੇ ’ਚ ਅਦਾਕਾਰਾ ਦਾ ਹਮੇਸ਼ਾ ਬੋਲਡ ਅੰਦਾਜ਼ ਦੇਖਣ ਨੂੰ ਮਿਲਦਾ ਰਹਿੰਦਾ ਹੈ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਰਾਏ ਆਈਵਰੀ ਕਲਰ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਸ ਦੇ ਨਾਲ ਲਾਈਟ ਮੇਕਅੱਪ ਅਤੇ ਵਾਲਾਂ ਦੀ ਪੋਨੀ ਕੀਤੀ ਹੋਈ ਹੈ।

ਮੌਨੀ ਨੇ ਮਾਂਗ ਟਿਕਾ ਵੀ ਲਗਾਇਆ ਹੋਇਆ ਹੈ ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।ਮੌਨੀ ਇਸ ਲੁੱਕ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੀ ਇਸ  ਤਸਵੀਰਾਂ ’ਤੇ ਪ੍ਰਸ਼ੰਸਕ ਫ਼ਿੱਦਾ ਹੋ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਬੇਹੱਦ ਪਿਆਰ ਲੁੱਟਾ ਰਹੇ ਹਨ।

ਮੌਨੀ ਰਾਏ ਆਪਣੇ ਗਲੈਮਰਸ ਅਤੇ ਬੇਮਿਸਾਲ ਅੰਦਾਜ਼ ਲਈ ਲਾਈਮਲਾਈਟ ’ਚ ਬਣੀ ਹੋਈ ਹੈ। ਇਸ ਦੇ ਨਾਲ ਅਦਾਕਾਰਾ ਆਪਣੇ ਵੱਖਰੇ ਅੰਦਾਜ਼ ’ਚ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ
ਮੌਨੀ ਰਾਏ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਮੌਨੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *