ਮਹਿਕ ਏ ਵਤਨ ਦੇ ਮੁੱਖ ਸੰਪਾਦਕ ਹਰਦੇਵ ਬਰਾੜ ਵੱਲੋਂ 75ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ

ਆਕਲੈਂਡ-  ਅੱਜ ਦੇਸ਼ ਭਰ ਵਿੱਚ 75ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਹਿਕ ਏ ਵਤਨ ਦੇ ਮੁੱਖ ਸੰਪਾਦਕ ਹਰਦੇਵ ਬਰਾੜ ਵੱਲੋਂ 75ਵੇਂ ਗਣਤੰਤਰ ਦਿਵਸ ਦੀਆਂ ਸਾਰੇ ਭਾਰਤ ਵਾਸੀਆਂ ਅਤੇ ਸਮੂਹ ਆਕਲੈਂਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਇੱਕ ਅਗਾਂਹਵਧੂ ਭਾਈਵਾਲੀ ਬਣਾਉਣ ‘ਤੇ ਜ਼ੋਰ ਦਿੱਤਾ। ਅੱਜ ਦੇ ਦਿਨ ਹੀ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਯਤਨਾਂ ਸਦਕਾ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ। ਮੈਂ ਭਾਰਤ ਦੁਆਰਾ ਕੀਤੀ ਸ਼ਾਨਦਾਰ ਪ੍ਰਗਤੀ ਲਈ ਦਿਲੋਂ ਪ੍ਰਸ਼ੰਸਾ ਕਰਦਾ ਹਾਂ। ਮੈਂ ਏਕਤਾ, ਵਿਭਿੰਨਤਾ ਅਤੇ ਲੋਕਤੰਤਰ ਦੀ ਭਾਵਨਾ ਦੇ ਇਸ ਜਸ਼ਨ ਵਿੱਚ ਆਪਣੇ ਭਾਰਤੀ ਦੋਸਤਾਂ ਨਾਲ ਸ਼ਾਮਲ ਹਾਂ।

Add a Comment

Your email address will not be published. Required fields are marked *