ਖਵਾਜਾ ਨੂੰ ਸਾਲ ਦੇ ਸਰਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ

 ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਬਣਿਆ, ਜਿਸ ’ਚ ਉਸ ਨੇ ਹਮਵਤਨੀ ਟ੍ਰੈਵਿਸ ਹੈੱਡ, ਭਾਰਤੀ ਸਪਿਨਰ ਆਰ. ਅਸ਼ਵਿਨ ਅਤੇ ਇੰਗਲੈਂਡ ਦੇ ਬਲੇਬਾਜ਼ ਜੋ ਰੂਟ ਨੂੰ ਪਛਾੜਿਆ। ਸ਼੍ਰੀਲੰਕਾ ਦੀ ਚਾਮਰੀ ਅਟਾਪੱਟੂ ਨੇ ਪਹਿਲੀ ਵਾਰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਵਨ-ਡੇ ਕ੍ਰਿਕਟਰ ਪੁਰਸਕਾਰ ਪ੍ਰਾਪਤ ਕੀਤਾ।

ਉਹ ਆਈ. ਸੀ. ਸੀ. ਪੁਰਸਕਾਰ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਕ੍ਰਿਕਟਰ ਵੀ ਬਣੀ। ਇੰਗਲੈਂਡ ਦੇ ਅੰਪਾਇਰ ਰਿਚਰਡ ਇਲਿੰਗਵਰਥ ਨੇ ਤੀਜੀ ਵਾਰ ਸਾਲ ਦੇ ਸਰਵਸ੍ਰੇਸ਼ਠ ਅੰਪਾਇਰ ਲਈ ਡੇਵਿਡ ਸ਼ੈਫਰਡ ਟ੍ਰਾਫੀ ਜਿੱਤੀ। ਜਿੰਬਾਬਵੇ ਨੂੰ ਜੂਨ ’ਚ ਹਰਾਰੇ ’ਚ ਪੁਰਸ਼ ਵਿਸ਼ਵ ਕੱਪ ਕੁਆਲੀਫਾਇਰ ਮੈਚ ’ਚ ਵੈਸਟ ਇੰਡੀਜ਼ ’ਤੇ ਰੋਮਾਂਚਕ ਜਿੱਤ ਤੋਂ ਬਾਅਦ ਤੁਰੰਤ ਦਿਖਾਏ ਖੇਡ ਆਚਰਣ ਲਈ ‘ਸਪ੍ਰਿਰਿਟ ਆਫ ਕ੍ਰਿਕਟ’ ਪੁਰਸਕਾਰ ਜੇਤੂ ਐਲਾਨ ਕੀਤਾ ਗਿਆ।

Add a Comment

Your email address will not be published. Required fields are marked *