‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ ਤਾਂ ਭਾਜਪਾ ਨੇ ਕੀਤਾ ਟ੍ਰੋਲ

ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀ ਦਿਨੀਂ ‘ਭਾਰਤ ਜੋੜੋ ਨਿਆਂ ਯਾਤਰਾ’ ‘ਤੇ ਨਿਕਲੇ ਹੋਏ ਹਨ। ਯਾਤਰਾ ਇਸ ਸਮੇਂ ਅਸਾਮ ‘ਚ ਹੈ। ਇਸ ਵਿਚਕਾਰ ਰਾਹੁਲ ਗਾਂਧੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਾਂਗਰਸ ਨੇਤਾ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ। ਰਾਹੁਲ ਕਹਿੰਦੇ ਹਨ- ‘ਸਵੇਰੇ ਉਠਦੇ ਹੋ, ਚਾਹ ਗਰਮ ਕਰਨ ਲਈ ਸਟੋਵ ‘ਚ ਕੋਲਾ ਪਾਉਂਦੇ ਹੋ, ਉਸਨੂੰ ਬਾਲਦੇ ਹੋ।’ ਇਸ ਵੀਡੀਓ ‘ਤੇ ਟ੍ਰੋਲ ਕਰਦੇ ਹੋਏ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਕਿਹਾ- ‘ਸਟੋਵ ‘ਤੇ ਕੋਲਾ, ਤੁਸੀਂ ਹੋਸ਼ ‘ਚ ਤਾਂ ਹੋ?’

ਮੁੱਖ ਮੰਤਰੀ ਸਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਰਾਹੁਲ ਗਾਂਧੀ ਦੀ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਸਟੋਵ ‘ਤੇ ਕੋਲਾ? ਤੁਹਾਡੀ ਆਲੂ ਤੋਂ ਸੋਨਾ ਬਣਾਉਣ ਵਾਲੀ ਗੱਲ ਤੋਂ ਅਸੀਂ ਅਜੇ ਉਭਰ ਹੀ ਰਹੇ ਸੀ ਕਿ ਤੁਸੀਂ ਸਟੋਵ ‘ਚ ਕੋਲਾ ਪਾ ਕੇ ਸਾਨੂੰ ਉਲਝਣ ‘ਚ ਪਾ ਦਿੱਤਾ ਹੈ। ਤੁਸੀਂ ਹੋਸ਼ ‘ਚ ਤਾਂ ਹੋ? ਰਾਹੁਲ ਗਾਂਧੀ ਦੀ ਇਸ ਵੀਡੀਓ ਨੂੰ ਭਾਜਪਾ ਆਈ.ਟੀ. ਸੈੱਲ ਮੁਖੀ ਅਮਿਤ ਮਾਲਵੀਯ ਅਤੇ ਪਾਰਟੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਵੀ ਸ਼ੇਅਰ ਕੀਤਾ ਹੈ। ਅਮਿਤ ਮਾਲਵੀਯ ਨੇ ਕਿਹਾ ਕਿ ਆਲੂ ਤੋਂ ਸੋਨੇ ਦੀ ਅਪਾਰ ਸਫਲਤਾ ਤੋਂ ਬਾਅਦ ਸਟੋਵ ‘ਚ ਕੋਲਾ… ਵਾਹ ਰਾਹੁਲ ਜੀ, ਵਾਹ! ਉਥੇ ਹੀ ਪੂਨਾਵਾਲਾ ਨੇ ਕਿਹਾ ਕਿ ਆਲੂ ‘ਚੋਂ ਸੋਨੇ ਤੋਂ ਬਾਅਦ ਹੁਣ ਸਟੋਵ ‘ਚ ਕੋਲਾ, ਜੈ ਹੋ ਰਾਹੁਲ ਬਾਬਾ।

Add a Comment

Your email address will not be published. Required fields are marked *