ਸੋਨੀਆ ਗਾਂਧੀ ਦੀ ਵਿਰਾਸਤ ਸੰਭਾਲੇਗੀ ਪ੍ਰਿਯੰਕਾ, 2024 ਦੀਆਂ ਲੋਕ ਸਭਾ ‘ਚ ਰਾਏਬਰੇਲੀ ਤੋਂ ਉਤਰੇਗੀ ਚੋਣ ਮੈਦਾਨ ‘ਚ

ਅਜਿਹਾ ਲੱਗਦਾ ਹੈ ਕਿ ਪ੍ਰਿਯੰਕਾ ਗਾਂਧੀ ਵਢੇਰਾ ਦੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਰਾਏਬਰੇਲੀ ਤੋਂ ਚੋਣ ਮੈਦਾਨ ਵਿਚ ਉਤਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੋਨੀਆ ਗਾਂਧੀ ਨੇ ਰਾਏਪੁਰ ਵਿਚ AICC ਸੈਸ਼ਨ ਵਿਚ ਸੰਕੇਤ ਦਿੱਤਾ ਕਿ ਉਹ ਭਾਰਤ ਜੋੜੋ ਯਾਤਰਾ ਦੇ ਨਤੀਜੇ ਤੋਂ ਸੰਤੁਸ਼ਟ ਹਨ ਪਰ ਉਹ ਚੋਣ ਸਿਆਸਤ ਦਾ ਹਿੱਸਾ ਨਹੀਂ ਬਣੀ ਰਹੇਗੀ।

ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਹ 2024 ਦੀਆਂ ਚੋਣਾਂ ਵਿਚ ਚੋਣ ਮੈਦਾਨ ਵਿਚ ਸੰਭਵ ਤੌਰ ’ਤੇ ਨਾ ਉਤਰੇ। ਜੇਕਰ ਉਹ ਆਪਣੇ 10 ਜਨਪਥ ਬੰਗਲੇ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਸੰਸਦ ਮੈਂਬਰ ਬਣਨਾ ਹੋਵੇਗਾ। ਉਨ੍ਹਾਂ ਕੋਲ ਰਾਜ ਸਭਾ ਵਿਚ ਪ੍ਰਵੇਸ਼ ਕਰਨ ਦਾ ਬਦਲ ਹੋ ਸਕਦਾ ਹੈ। ਰਾਏਪੁਰ ਵਿਚ ਸੋਨੀਆ ਦਾ ਬਿਆਨ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਸੀ ਅਤੇ ਕਿਸੇ ਵੀ ਤਰ੍ਹਾਂ ਨਾਲ ਇਹ ਸੰਕੇਤ ਨਹੀਂ ਦਿੱਤਾ ਗਿਆ ਕਿ ਉਹ ਸਿਆਸਤ ਨੂੰ ਅਲਵਿਦਾ ਕਹਿ ਦੇਵੇਗੀ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਾਰੀਆਂ ਵਿਰੋਧੀ ਪਾਰਟੀਆਂ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਵੱਡੀ ਉਮੀਦ ਪਾਏ ਹੋਏ ਹਨ। ਸੰਭਵ ਤੌਰ ’ਤੇ ਇਹੀ ਇਕੋ-ਇਕ ਕਾਰਨ ਸੀ ਕਿ ਉਨ੍ਹਾਂ ਭਾਜਪਾ ਤੋਂ ਵੱਖ ਹੋਣ ਅਤੇ ਰਾਜਦ ਤੇ ਕਾਂਗਰਸ ਦੇ ਨਾਲ ਫਿਰ ਤੋਂ ਗਠਜੋੜ ਕਰਨ ਦਾ ਫ਼ੈਸਲਾ ਕੀਤਾ ਪਰ ਉਹ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕਰਦੇ ਰਹੇ ਹਨ ਕਿ ਨਿਰੰਕੁਸ਼ ਸੱਤਾਧਾਰੀ ਤਾਕਤਾਂ ਨੂੰ ਹਟਾਉਣ ਲਈ ਉਨ੍ਹਾਂ ਦੀ 2024 ਵਿਚ ਵਿਰੋਧੀ ਪਾਰਟੀਆਂ ਦੇ ਪੀ. ਐੱਮ. ਅਹੁਦੇ ਦੇ ਸਾਂਝੇ ਉਮੀਦਵਾਰ ਬਣਨ ਦੀ ਕੋਈ ਇੱਛਾ ਨਹੀਂ ਹੈ। ਕਾਂਗਰਸ ਨੂੰ ਰਿਝਾਉਣ ਲਈ ਉਹ ਇਹ ਕਹਿੰਦੇ ਰਹੇ ਹਨ ਕਿ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਨਾਲ ਆਏ ਬਿਨਾਂ ਏਕਤਾ ਹੋ ਸਕਦੀ ਹੈ।

ਨਿਤੀਸ਼ ਕੁਮਾਰ ਦੀ ਮੰਡਲੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਪੀ. ਐੱਮ. ਅਹੁਦੇ ਲਈ ਉਨ੍ਹਾਂ ਦੇ ਨਾਂ ’ਤੇ ਰਾਜ਼ੀ ਕਰਨ ਲਈ ਨਿਯੁਕਤ ਕੀਤਾ ਹੈ। ਯਾਦਵ ਆਪਣੇ ਮਿਸ਼ਨ ਇੰਪੋਸੀਬਲ ਵਿਚ ਸੂਬਿਆਂ ਦੀਆਂ ਰਾਜਧਾਨੀਆਂ ਦੀ ਯਾਤਰਾ ਕਰ ਰਹੇ ਹਨ ਕਿਉਂਕਿ 2017 ਦੀ ਪਲਟੀ ਤੋਂ ਬਾਅਦ ਕੋਈ ਵੀ ਨਿਤੀਸ਼ ਕੁਮਾਰ ’ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹੈ। ਤੇਜਸਵੀ ਨੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ, ਹੈਦਰਾਬਾਦ ਵਿਚ ਕੇ. ਚੰਦਰਸ਼ੇਖਰ ਰਾਓ ਅਤੇ ਹੋਰਨਾਂ ਨਾਲ ਮੁਲਾਕਾਤ ਕੀਤੀ ਪਰ ਕਿਸੇ ਨੇ ਵੀ ਨਿਤੀਸ਼ ਦੀ ਹਮਾਇਤ ਨਹੀਂ ਕੀਤੀ ਹੈ। ਕਾਂਗਰਸ ਨੇ ਸੱਪਸ਼ਟ ਤੌਰ ’ਤੇ ਕਿਹਾ ਹੈ ਕਿ ਕਿਸੇ ਵੀ ਏਕਤਾ ਦੀ ਅਗਵਾਈ ਕਾਂਗਰਸ ਨੇ ਕਰਨੀ ਹੈ ਨਿਤੀਸ਼ ਲਈ ਅੰਗੂਰ ਅਜੇ ਵੀ ਖੱਟੇ ਹਨ।

Add a Comment

Your email address will not be published. Required fields are marked *