ਡੁਨੇਡਿਨ ਦੇ ਕਾਉਂਟਡਾਊਨ ਵਿੱਚ ਵਧੀ ਚੂਹਿਆਂ ਦੀ ਗਿਣਤੀ
January 25, 2024
ਆਕਲੈਂਡ – ਡੁਨੇਡਿਨ ਦੇ ਕਾਉਂਟਡਾਊਨ ‘ਤੇ ਚੂਹਿਆਂ ਸਬੰਧੀ ਲਗਾਤਾਰ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ (ਐਮ ਪੀ ਆਈ) ਨੇ ਵੀ ਇਸ ਸਬੰਧੀ ਛਾਣਬੀਣ ਆਰੰਭ ਦਿੱਤੀ ਹੈ, ਜਦਕਿ ਕਾਉਂਟਡਾਊਨ ਦੀ ਪੈਰੇਂਟ ਕੰਪਨੀ ਵੂਲਵਰਥ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਇਸ ਮਸਲੇ ‘ਤੇ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਅਤੇ ਚੂਹਿਆਂ ਨੂੰ ਸਟੋਰ ਵਿੱਚੋਂ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਥੋਂ ਤੱਕ ਕਿ ਸਟਾਫ ਨੂੰ ਵੀ ਚੂਹੇ ਦੇਖੇ ਜਾਣ ‘ਤੇ ਤੁਰੰਤ ਸ਼ਿਕਾਇਤ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ। ਐਮ ਪੀ ਆਈ ਇਸ ਗੱਲ ਬਾਰੇ ਛਾਣਬੀਣ ਕਰ ਰਿਹਾ ਹੈ ਕਿ ਕਾਉਂਟਡਾਊਨ ਸਟੋਰ ਵਿੱਚੋਂ ਚੂਹੇ ਖਤਮ ਕਰਨ ਲਈ ਕੀ ਪ੍ਰਭਾਵੀ ਬਦਲਾਅ ਕਰ ਰਿਹਾ ਹੈ।

