ਜੇਕਰ ਰੂਸ ਪਰਮਾਣੂੰ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਇਹ ਉਸ ਦੀ ਵੱਡੀ ਗਲਤੀ ਹੋਵੇਗੀ: ਬਾਈਡਨ

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਨੂੰ ਯੂਕ੍ਰੇਨ ’ਚ ਪਰਮਾਣੂੰ ਹਥਿਆਰਾਂ ਦੀ ਵਰਤੋਂ ਕਰਨ ਖ਼ਿਲਾਫ਼ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਉਸ ਦੀ ਵੱਡੀ ਗੰਭੀਰ ਗਲਤੀ ਹੋਵੇਗੀ। ਬਾਈਡਨ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਸੀ ਕਿ ਰੂਸ ਨੇ ਨੋਟਿਸ ਦਿੱਤਾ ਹੈ ਕਿ ਉਸ ਦਾ ਆਪਣੀ ਪਰਮਾਣੂੰ ਸਮਰੱਥਾ ਦਾ ਰੋਜ਼ਾਨਾ ਅਭਿਆਸ ਕਰਨ ਦਾ ਇਰਾਦਾ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਦੀ ਪਰਮਾਣੂੰ ਊਰਜਾ ਏਜੰਸੀ ਨੇ ਰੂਸ ਦੇ ਇਸ ਦਾਅਵੇ ਨੂੰ ਖਾਰਿਜ ਕੀਤਾ ਕਿ ਕੀਵ ਤਥਾਕਥਿਤ ਰੇਡੀਓਐਕਟਿਵ ਉਪਕਰਣ ‘ਡਰਟੀ ਬੰਬ’ ਦੇ ਜ਼ਰੀਏ ਉਸ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 
ਯੂਕ੍ਰੇਨ ਨੇ ਕਿਹਾ ਹੈ ਕਿ ਰੂਸੀ ਫ਼ੌਜ ਆਪਣੇ ਕਬਜ਼ੇ ਵਾਲੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂੰ ਊਰਜਾ ਪਲਾਂਟ ’ਚ ਗੁਪਤ ਤਰੀਕੇ ਨਾਲ ਨਿਰਮਾਣ ਕੰਮ ਕਰ ਰਹੀ ਹੈ ਅਤੇ ਗਤੀਵਿਧੀ ਤੋਂ ਧਿਆਨ ਹਟਾਉਣ ਲਈ ਉਹ ਯੂਕ੍ਰੇਨ ’ਤੇ ਦੋਸ਼ ਲਗਾ ਰਹੀ ਹੈ। 

ਬਾਈਡਨ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਰੂਸ ਪਰਮਾਣੂੰ ਹਥਿਆਰ ਦੀ ਵਰਤੋਂ ਕਰਦਾ ਹੈ ਤਾਂ ਇਹ ਉਸ ਦੀ ਵੱਡੀ ਗਲਤੀ ਹੋਵੇਗੀ। ਅਮਰੀਕਾ ਦੇ ਰਾਸ਼ਟਪਤੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਰੂਸ ‘ਡਰਟੀ ਬੰਬ’ ਜਾਂ ਪਰਮਾਣੂੰ ਹਥਿਆਰ ਦੀ ਵਰਤੋਂ ਕਰਨ ਦੀ ਤਿਆਰੀ ਕਰ ਰਿਹਾ ਹੈ? ਬਾਈਡਨ ਨੇ ਕਿਹਾ ਕਿ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਇਹ ਅਸਲੀਅਤ ਨੂੰ ਲੁਕਾਉਣ ਲਈ ਚਲਾਈ ਗਈ ਕੋਈ ਮੁਹਿੰਮ ਹੈ ਜਾਂ ਨਹੀਂ। ਮੈਨੂੰ ਨਹੀਂ ਪਤਾ ਪਰ ਇਹ ਵੱਡੀ ਗਲਤੀ ਹੋਵੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ ਪੀਅਰੇ ਨੇ ਕਿਹਾ ਕਿ ਰਾਸ਼ਟਰੀ ਨੇ ਆਪਣੀ ਗੱਲ ਸਪਸ਼ਟ ਰੂਪ ਨਾਲ ਕਹੀ। 

ਉਨ੍ਹਾਂ ਕਿਹਾ ਕਿ ਅੱਜ ਫਿਰ ਤੋਂ ਉਨ੍ਹਾਂ ਨੇ ਇਹੀ ਕਿਹਾ ਕਿ ਯੂਕ੍ਰੇਨ ’ਚ ਪਰਮਾਣੂੰ ਹਥਿਆਰਾਂ ਦੀ ਵਰਤੋਂ ਕਰਨੀ ਰੂਸ ਦੀ ਵੱਡੀ ਚੁਣੌਤੀ ਹੋਵੇਗੀ ਅਤੇ ਉਸ ਦੇ ਗੰਭੀਰ ਨਤੀਜੇ ਹੋਣਗੇ। ਇਥੋਂ ਤੱਕ ਕਿ ‘ਡਰਟੀ ਬੰਬ’ ਦੇ ਸੰਭਾਵਿਤ ਇਸਤੇਮਾਲ ਦੀ ਗੱਲ ਹੈ ਤਾਂ ਵੇਖੋ ਰੂਸ ਸਾਫ਼ ਤੌਰ ’ਤੇ ਝੂਠੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਸੀਂ ਪਿਛਲੇ ਸਮੇਂ ’ਚ ਵੀ ਰੂਸ ਨੂੰ ਝੂਠੇ ਦੋਸ਼ ਲਗਾਉਣ ਦੀ ਆੜ ’ਚ ਉਕਸਾਉਣ ਦੀ ਕਾਰਵਾਈ ਕਰਦੇ ਵੇਖਿਆ ਹੈ। ਪੀਅਰੇ ਨੇ ਕਿਹਾ ਕਿ ਅਮਰੀਕਾ ਨੇ ਰੂਸ ਨੂੰ ਇਸ ਦਿਸ਼ਾ ’ਚ ਕੋਈ ਤਿਆਰੀ ਕਰਦੇ ਨਹੀਂ ਪਾਇਆ ਹੈ ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹਾਲਾਤ ਦੀ ਨੇੜੇ ਤੋਂ ਨਿਗਰਾਨੀ ਕਰਨਾ ਜਾਰੀ ਰੱਖੇਗਾ। 

Add a Comment

Your email address will not be published. Required fields are marked *