ਪ੍ਰਿਅੰਕਾ ਨੇ ਪਤੀ ਦੇ 30ਵੇਂ ਜਨਮਦਿਨ ’ਤੇ ਹੋਸਟ ਕੀਤੀ ਸ਼ਾਨਦਾਰ ਪਾਰਟੀ

ਮੁੰਬਈ- ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇੰਡਸਟਰੀ ਦੇ ਮਸ਼ਹੂਰ ਜੋੜਿਆਂ ’ਚੋਂ ਇਕ ਹਨ।ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਗਾਇਕ ਨਿਕ ਜੋਨਸ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਜੋੜੀ ’ਚੋਂ ਇਕ ਹਨ। ਦੋਵੇਂ ਕੰਮ ’ਚ ਰੁੱਝੇ ਵੀ ਹੋਣ ਪਰ ਇਕ ਦੂਜੇ ਲਈ ਸਮਾਂ ਜ਼ਰੂਰ ਕੱਢਦੇ ਹਨ। ਇਸ ਦੇ ਨਾਲ ਦੱਸ ਦੇਈਏ ਕਿ ਨਿਕ ਜੋਨਸ ਦਾ 16 ਸਤੰਬਰ ਜਮਨਦਿਨ ਸੀ। ਜਿਸ ’ਚ ਪ੍ਰਿਅੰਕਾ ਨੇ ਪਤੀ ਨਿਕ ਦਾ ਬੇਹੱਦ ਸ਼ਾਨਦਾਰ ਤਰੀਕੇ ਨਾਲ ਜਨਮਦਿਨ ਮਨਾਇਆ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

ਹਾਲ ਹੀ ’ਚ ਪ੍ਰਿਅੰਕਾ ਨੇ ਪਤੀ ਨਿਕ ਜੋਨਸ ਦੇ ਨਾਂ ’ਤੇ ਪਿਆਰ ਭਰੀ ਪੋਸਟ ਲਿਖੀ ਹੈ। ਇਹ ਪੋਸਟ ਅਦਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।  ਇਸ ਦੇ ਨਾਲ ਜਨਮਦਿਨ ਸੈਲੀਬ੍ਰੇਸ਼ਨ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਨਿਕ ਦੇ ਇਸ ਜਨਮਦਿਨ ਦੀ ਥੀਮ ਗੋਲਫ਼ ’ਤੇ ਆਧਾਰਿਤ ਸੀ। ਜੋੜੇ ਨੇ ਜਨਮਦਿਨ ਵਾਲੇ ਦਿਨ ਗੋਲਫ਼ ਖੇਡਿਆ ਅਤੇ ਪਾਰਟੀ ਕੀਤੀ। ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕਰਦੇ ਹੋਏ ਪਿਅੰਕਾ ਚੋਪੜਾ ਨੇ ਇਕ ਸ਼ਾਨਦਾਰ ਨੋਟ ਵੀ ਲਿਖਿਆ ਹੈ।

ਅਦਾਕਾਰਾ ਨੇ ਲਿਖਿਆ ਹੈ ਕਿ ‘ਜਨਮਦਿਨ ਮੁਬਾਰਕ ਮੇਰੇ ਪਿਆਰੇ, ਤੁਹਾਡੀ ਜ਼ਿੰਦਗੀ ’ਚ ਹਮੇਸ਼ਾ ਖੁਸ਼ੀਆਂ ਅਤੇ ਤੁਹਾਡੇ ਚਿਹਰੇ ’ਤੇ ਮੁਸਕਰਾਹਟ ਬਣੀ ਰਹੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ , ਨਿਕ ਜੋਨਸ।’ 

ਪ੍ਰਿਅੰਕਾ ਨੇ ਅੱਗੇ ਲਿਖਿਆ ਕਿ ‘ਇਹ ਦੀ ਸ਼ੁਰੂਆਤ ਪਤੀ ਦੇ 30 ਵੇਂ ਜਨਮਦਿਨ ਦੇ ਜਸ਼ਨ ਨਾਲ ਸ਼ੁਰੂ ਹੋਈ ਸੀ, ਪਰ ਅੰਤ ’ਚ ਇਹ ਬਹੁਤ ਜ਼ਿਆਦਾ ਹੋ ਗਿਆ। ਨਿੱਕ ਦੇ ਸਾਰੇ ਦੋਸਤਾਂ ਅਤੇ ਪਰਿਵਾਰ ਨੇ ਕਮਰੇ ਨੂੰ ਬਹੁਤ ਸਾਰੇ ਪਿਆਰ ਅਤੇ ਖੁਸ਼ੀ ਨਾਲ ਭਰ ਦਿੱਤਾ। ਸਕੌਟ ਡੇਲ ਨੈਸ਼ਨਲ (ਗੋਲਫ਼ ਕੋਰਸ) ਤੁਸੀਂ ਸਾਡੇ ਘਰ ਤੋਂ ਦੂਰ ਹੋ। ਨਿਕ ਦੇ ਜਨਮਦਿਨ ਦੇ ਜਸ਼ਨ ਦੀ ਤਿਆਰੀ ’ਚ ਮਦਦ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਨਹੀਂ ਕਰ ਸਕਦੀ।’

Add a Comment

Your email address will not be published. Required fields are marked *