ਨਵੇਂ ਪੋਸਟਰ ਨਾਲ ਕੀਤਾ ਫਿਲਮ ‘ਝਪਾਟਲੇਲਾ-3’ ਦਾ ਐਲਾਨ
April 21, 2024
![](http://mehakewattan.com/wp-content/uploads/2024/04/2024_4image_16_59_411759797zapatlela3-ll.jpg)
ਮੁੰਬਈ – ਮਰਾਠੀ ਹਾਰਰ-ਕਾਮੇਡੀ ਫਿਲਮ ‘ਝਪਾਟਲੇਲਾ-3’ ’ਤੇ ਅਧਿਕਾਰਤ ਤੌਰ ’ਤੇ ਕੰਮ ਚੱਲ ਰਿਹਾ ਹੈ। ਨਿਰਮਾਤਾਵਾਂ ਨੇ ਇਕ ਹੋਰ ਦਿਲਚਸਪ ਪੋਸਟਰ ਦੇ ਨਾਲ ਫਿਲਮ ਦਾ ਅਧਿਕਾਰਤ ਐਲਾਨ ਕੀਤਾ ਹੈ। ਇਕ ਵਾਰ ਫਿਰ ਤੋਂ ਅਭਿਨੇਤਾ ਆਦਿਨਾਥ ਕੋਠਾਰੇ ਫਿਲਮ ’ਚ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ ਤੇ ਇਕ ਵਾਰ ਫਿਰ ਉਹ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹੈ। ਉਸ ਨਾਲ ਫਿਲਮ ’ਚ ਸ਼ਰਾਰਤੀ ਪਰ ਪਿਆਰੇ ‘ਤਾਤਿਆ ਵਿੰਚ’ ਵੀ ਸ਼ਾਮਿਲ ਹੋਣਗੇ।
ਫਿਲਮ ਦੇ ਨਿਰਦੇਸ਼ਕ ਮਹੇਸ਼ ਕੋਠਾਰੇ ਨੇ ਕਿਹਾ ਕਿ ਦੋ ਸਫਲ ਫ੍ਰੈਂਚਾਇਜ਼ੀ ਤੋਂ ਬਾਅਦ, ਅਸੀਂ ਆਪਣੇ ਪ੍ਰਸ਼ੰਸਕਾਂ ਲਈ ਇਕ ਮਜ਼ੇਦਾਰ ਕਹਾਣੀ ਪੇਸ਼ ਕਰਨ ਲਈ ਤਿਆਰ ਹਾਂ। ਇਕ ਸ਼ਾਨਦਾਰ ਕਹਾਣੀ ਦੇ ਨਾਲ ‘ਝਪਾਟਲੇਲਾ-3’ ਦਰਸ਼ਕਾਂ ਨੂੰ ਇਕ ਰੋਮਾਂਚਕ ਸਫ਼ਰ ’ਤੇ ਲਿਜਾਣ ਲਈ ਤਿਆਰ ਹੈ। ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ।