ਐਲਨ ਮਸਕ-ਹੁਣ ਮੈਸੇਜ ਭੇਜਣ ਦੇ ਵੀ ਪੈਸੇ ਲਵੇਗਾ Twitter

 ਪਿਛਲੇ ਸਾਲ ਮਾਲਕ ਬਣਨ ਤੋਂ ਬਾਅਦ ਐਲਨ ਮਸਕ ਨੇ ਟਵਿੱਟਰ ‘ਚ ਕਈ ਬਦਲਾਅ ਕੀਤੇ ਹਨ, ਜਿਨ੍ਹਾਂ ‘ਚੋਂ ਸਭ ਤੋਂ ਪ੍ਰਮੁੱਖ ਟਵਿੱਟਰ ਬਲੂ ਟਿਕ ਹੈ। ਟਵਿੱਟਰ ਬਲੂ ਟਿਕ ਕੰਪਨੀ ਦੀ ਇਕ ਫੀਸ-ਅਧਾਰਿਤ ਸੇਵਾ ਹੈ। ਟਵਿੱਟਰ ਬਲੂ ਦੇ ਤਹਿਤ ਯੂਜ਼ਰਸ ਨੂੰ ਬਲੂ ਟਿਕ ਮਿਲਦਾ ਹੈ ਅਤੇ ਹਰ ਮਹੀਨੇ ਇਕ ਨਿਸ਼ਚਿਤ ਫੀਸ ਅਦਾ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਟਵੀਟ ਨੂੰ ਐਡਿਟ ਕਰਨ ਦਾ ਵੀ ਵਿਕਲਪ ਹੈ। ਟਵਿੱਟਰ ਬਲੂ ਟਿਕ ਤੋਂ ਬਾਅਦ ਹੁਣ ਐਲਨ ਮਸਕ ਟਵਿੱਟਰ ਫੀਸ ਆਧਾਰਿਤ ਕਈ ਹੋਰ ਫੀਚਰਸ ਬਣਾ ਰਹੇ ਹਨ। ਹੁਣ ਐਲਨ ਮਸਕ ਨੇ ਕਿਹਾ ਹੈ ਕਿ ਟਵਿੱਟਰ ‘ਤੇ ਡਾਇਰੈਕਟ ਮੈਸੇਜਿੰਗ (DM) ਲਈ ਵੀ ਪੈਸੇ ਦੇਣੇ ਹੋਣਗੇ।

ਦਰਅਸਲ ਐਲਨ ਮਸਕ ਟਵਿੱਟਰ ਬਲੂ ਸਰਵਿਸ ‘ਚ ਟਵਿੱਟਰ ਡੀਐੱਮ ਨੂੰ ਸ਼ਾਮਲ ਕਰਨ ਜਾ ਰਹੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਟਵਿੱਟਰ ਬਲੂ ਦੀ ਸਰਵਿਸ ਨਹੀਂ ਲਈ ਹੈ ਤਾਂ ਤੁਸੀਂ ਕਿਸੇ ਨੂੰ ਮੈਸੇਜ ਨਹੀਂ ਕਰ ਸਕੋਗੇ। ਐਲਨ ਮਸਕ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਪੈਮ ਨੂੰ ਰੋਕਣ ਲਈ ਲਿਆ ਗਿਆ ਹੈ। ਇਹ ਅੱਜ ਯਾਨੀ 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। ਟਵਿੱਟਰ ਦਾ ਕਹਿਣਾ ਹੈ ਕਿ ਇਹ ਫੀਚਰ 14 ਜੁਲਾਈ ਨੂੰ ਹੀ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਰਫ ਇਕ ਹਫਤੇ ‘ਚ ਸਪੈਮ ਮੈਸੇਜ ‘ਚ ਕਾਫੀ ਕਮੀ ਆਈ ਹੈ।

Add a Comment

Your email address will not be published. Required fields are marked *