ਪਿਛਲੇ 10 ਸਾਲਾਂ ਦੌਰਾਨ ਇਨਕਮ ਟੈਕਸ ਦੇਣ ਵਾਲਿਆਂ ਦੀ ਗਿਣਤੀ ਹੋਈ ਦੁੱਗਣੀ

ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ‘ਚ ਆਮਦਨ ਕਰ ਜਮ੍ਹਾ ਕਰਵਾਉਣ ਵਾਲਿਆਂ ਦੀ ਗਿਣਤੀ ਪਿਛਲੇ 10 ਸਾਲਾਂ ਦੌਰਾਨ ਦੁੱਗਣੀ ਹੋ ਗਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਜਿੱਥੇ ਵਿੱਤੀ ਸਾਲ 2013-14 ‘ਚ ਆਮਦਨ ਕਰ ਭਰਨ ਵਾਲਿਆਂ ਦੀ ਗਿਣਤੀ 3.8 ਕਰੋੜ ਸੀ, ਜੋ ਕਿ ਸਾਲ 2023 ‘ਚ ਵਧ ਕੇ 7.78 ਕਰੋੜ ਹੋ ਗਈ ਹੈ। ਇਸ ਤਰ੍ਹਾਂ ਸਾਲ 2013 ਤੋਂ ਲੈ ਕੇ 2023 ਤੱਕ ਕਰਦਾਤਾਵਾਂ ਦੀ ਗਿਣਤੀ ‘ਚ ਲਗਭਗ 105 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਇਸ ਮਿਆਦ ਦੌਰਾਨ ਇਨਕਮ ਟੈਕਸ ਕੁਲੈਕਸ਼ਨ ‘ਚ ਵੀ 160 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2013-14 ‘ਚ ਜਿੱਥੇ 6,38,596 ਕਰੋੜ ਰੁਪਏ ਆਮਦਨ ਕਰ ਇਕੱਠਾ ਕੀਤਾ ਗਿਆ ਸੀ, ਉੱਥੇ ਹੀ ਸਾਲ 2022-23 ਇਹ ਅੰਕੜਾ ਵਧ ਕੇ 16,63,686 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਸਰਕਾਰ ਨੇ ਇਸ ਸਾਲ 18.23 ਲੱਖ ਕਰੋੜ ਰੁਪਏ ਆਮਦਨ ਕਰ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ, ਜੋ ਕਿ ਪਿਛਲੇ ਸਾਲ ਦੇ 16.61 ਲੱਖ ਕਰੋੜ ਨਾਲੋਂ 9.75 ਫ਼ੀਸਦੀ ਵੱਧ ਹੈ। 

Add a Comment

Your email address will not be published. Required fields are marked *