ਗੌਤਮ ਅਡਾਨੀ ਦੀ ਉਬਰ ਕੇ CEO ਨਾਲ ਹੋਈ ਮੁਲਾਕਾਤ

ਨਵੀਂ ਦਿੱਲੀ  – ਉਦਯੋਗਪਤੀ ਗੌਤਮ ਅਡਾਨੀ ਨੇ ਉਬਰ ਦੇ ਸੀ.ਈ.ਓ. ਵੱਲੋਂ ਖੋਸਰੋਸ਼ਾਹੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਮੁਲਾਕਾਤ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਉਬਰ ਦੇ ਵਿਸਥਾਰ ਲਈ ਉਨ੍ਹਾਂ ਦਾ ਨਜ਼ਰੀਆ ਅਸਲ ’ਚ ਪ੍ਰੇਰਣਾਦਾਇਕ ਹੈ। ਵਿਸ਼ੇਸ਼ ਤੌਰ ’ਤੇ ਭਾਰਤੀ ਡਰਾਈਵਰਾਂ ਅਤੇ ਉਨ੍ਹਾਂ ਦੀ ਸ਼ਾਨ ਦੇ ਉੱਥਾਨ ਲਈ ਉਨ੍ਹਾਂ ਦੀ ਪ੍ਰਤੀਬੱਦਤਾ ਹੈ। ਦਾਰਾ ਅਤੇ ਉਨ੍ਹਾਂ ਦੀ ਟੀਮ ਨਾਲ ਭਵਿੱਖ ’ਚ ਸਹਿਯੋਗ ਲਈ ਉਤਸ਼ਾਹਿਤ ਹਾਂ।

ਭਾਰਤ ’ਚ ਹਰਿਤ ਅਤੇ ਨਵੀਕਰਣੀ ਊਰਜਾ ਖੇਤਰ ਤੇਜ਼ੀ ਨਾਲ ਵੱਧ ਰਿਹਾ। ਇਨ੍ਹਾਂ ਦੋਵਾਂ ਦੇ ਵਧਣ ਨਾਲ ਭਾਰਤ ’ਚ ਆਗਾਮੀ ਦਿਨਾਂ ’ਚ ਇਲੈਕਟ੍ਰਾਨਿਕ ਵਾਹਨਾਂ ਦੀ ਮੰਗ ’ਚ ਤੇਜ਼ੀ ਦੇਖਣ ਨੂੰ ਮਿਲੇਗੀ. ਇਸ ਦਰਮਿਆਨ ਗੌਤਮ ਅਡਾਨੀ ਨੇ ਹਰਿਤ ਊਰਜਾ ਦੇ ਖੇਤਰ ’ਚ ਆਗਾਮੀ 10 ਸਾਲਾਂ ’ਚ 100 ਬਿਲੀਅਨ ਡਾਲਰ ਦੇ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਵੀ ਪ੍ਰਗਟਾਈ। ਦਸੰਬਰ ’ਚ ਉਨ੍ਹਾਂ ਕਿਹਾ ਕਿ ਭਾਰਤ ਨਵੀਨਕਰਣੀ ਊਰਜਾ ’ਚ ਵਿਸ਼ਵ ਪੱਧਰੀ ਆਗੂ ਬਣਨ ਦੇ ਕੰਢੇ ’ਤੇ ਹੈ ਅਤੇ ਇਸ ’ਚ ਅਡਾਨੀ ਸਮੂਹ ਕ੍ਰਾਂਤੀ ਲਿਆਉਣ ਲਈ ਤਿਆਰ ਹੈ।’’ ਅਡਾਨੀ ਗ੍ਰੀਨ ਐਨਰਜੀ ਦੇ ਦਸੰਬਰ ’ਚ ਐਲਾਨ ਕੀਤਾ ਸੀ ਿ ਕੰਪਨੀ ਦੇ ਪ੍ਰਮੋਟਰ 1,480,75 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ’ਤੇ ਅਧਿਮਾਨ ਵਾਰੰਟ ਜਾਰੀ ਕਰ ਕੇ ਇਸ ’ਚ 9,350 ਕਰੋੜ ਰੁਪਏ ਦਾ ਨਿਵੇਸ਼ ਕਰਨਗੇ।

ਬੀਤੇ ਦਿਨੀਂ ਗੌਤਮ ਅਡਾਨੀ ਨੇ ਕਿਹਾ ਸੀ ਕਿ ਅਡਾਨੀ ਪਰਿਵਾਰ ਦਾ ਇਹ ਨਿਵੇਸ਼ ਨਾ ਸਿਰਫ ਸਾੇ ਦੇਸ਼ ਦੇ ਸਵੱਛ ਊਰਜਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹੈ ਸਗੋਂ ਇਕ ਨਿਆਂ ਸੰਗਟ ਊਰਜਾ ਤਬਦੀਲੀ ਲਈ ਸਾਡੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦੀ ਹੈ, ਜਿੱਥੇ ਅਸੀਂ ਰਵਾਇਤੀ ਊਰਜਾ ਸਰੋਤਾਂ ’ਤੇ ਆਪਣੀ ਨਿਰਭਰਤਾ ਨੂੰ ਪੜਾਅਬੱਧ ਢੰਗ ਨਾਲ ਖਤਮ ਕਰਾਂਗੇ। ਨਾਲ ਹੀ ਸਾਡੇ ਤੇਜ਼ ਵਾਧੇ ਅਤੇ ਵਿਕਾਸ ਯੋਜਨਾਵਾਂ ਨੂੰ ਹੁਲਾਰਾ ਦੇਣ ਲਈ ਹਰਿਤ, ਕਿਫਾਇਤੀ ਬਦਲਾਂ ਦਾ ਪੜਾਅਬੱਧ ਢੰਗ ਨਾਲ ਵਿਸਥਾਰ ਕਰਾਂਗੇ।

ਇਸ ਦਰਮਿਆਨ ਉਬਰ ਭਾਰਤ ਸਮੇਤ ਦੁਨੀਆ ਭਰ ’ਚ ਆਪਣੇ ਬੇੜੇ ਨੂੰ ਇਲੈਕਟ੍ਰਿਕ ਵਾਹਨਾਂ ਨਾਲ ਬਦਲਣ ਦੀ ਪ੍ਰਕਿਰਿਆ ’ਚ ਹੈ। ਬੀਤੇ ਦਿਨ ਭਾਰਤ ਦੌਰੇ ’ਤੇ ਆਏ ਉਬਰ ਦੇ ਸੀ.ਈ.ਓ. ਦੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਅਤੇ ਜੰਗਲਾਤ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਹੋਈ। ਉਨ੍ਹਾਂ ਨਾਲ ਮੁਲਾਕਾਤ ਪਿੱਛੋਂ ਕੇਂਦਰੀ ਵਿਦੇਸ਼ ਮੰਤਰੀ ਨੇ ਐਕਸ ’ਤੇ ਆਪਣੇ ਪੋਸਟ ’ਤੇ ਕਿਹਾ ਸੀ,‘‘ਭਾਰਤ ’ਚ ਵਪਾਰ ਕਰਨ ਨੂੰ ਲੈ ਕੇ ਖੋਸਰੋਸ਼ਾਹੀ ਦੀ ਆਸ਼ਾਵਿਦਾਤ ਨੂੰ ਸੁਣਨ ਉਤਸ਼ਾਹਵਰਧਕ ਹੈ।’’

Add a Comment

Your email address will not be published. Required fields are marked *