ਨੰਗੇ ਪੈਰ, ਹੱਥ ’ਚ ਰਾਮ ਲੱਲਾ ਦੀ ਮੂਰਤੀ : ਅਯੁੱਧਿਆ ਤੋਂ ਮੁੰਬਈ ਪਰਤੇ ਜੈਕੀ ਸ਼ਰਾਫ

ਮੁੰਬਈ – 22 ਜਨਵਰੀ 2023, ਦੇਸ਼ ਦੇ ਇਤਿਹਾਸ ’ਚ ਇਕ ਹੋਰ ਤਾਰੀਖ਼ ਜੁੜ ਗਈ। ਸੋਮਵਾਰ 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ, ਜਿਸ ਦਾ ਪੂਰਾ ਦੇਸ਼ ਗਵਾਹ ਸੀ। ਹਰ ਕੋਈ ਇਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਇਸ ਪ੍ਰੋਗਰਾਮ ’ਚ ਬਾਲੀਵੁੱਡ ਹਸਤੀਆਂ ਵੀ ਪਹੁੰਚੀਆਂ ਤੇ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕੀਤੇ। ਜੈਕੀ ਸ਼ਰਾਫ ਨੰਗੇ ਪੈਰੀਂ ਅਯੁੱਧਿਆ ਪਹੁੰਚੇ। ਅਯੁੱਧਿਆ ਤੋਂ ਵਾਪਸ ਆਉਂਦੇ ਸਮੇਂ ਵੀ ਉਨ੍ਹਾਂ ਨੇ ਚੱਪਲਾਂ ਨਹੀਂ ਪਹਿਨੀਆਂ ਸਨ। ਉਨ੍ਹਾਂ ਦੇ ਅੰਦਾਜ਼ ਨੇ ਸਾਰਿਆਂ ਦਾ ਦਿਲ ਜਿੱਤ ਲਿਆ।

ਲੋਕ ਉਨ੍ਹਾਂ ਦੀ ਸ਼ਰਧਾ ਤੇ ਭਾਵਨਾ ਦੀ ਤਾਰੀਫ਼ ਕਰਨ ਲੱਗੇ। ਜੈਕੀ ਸ਼ਰਾਫ ਦੀ ਅਯੁੱਧਿਆ ਤੋਂ ਮੁੰਬਈ ਪਰਤਣ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਨ੍ਹਾਂ ਨਾਲ ਵਿਵੇਕ ਓਬਰਾਏ ਵੀ ਨਜ਼ਰ ਆ ਰਹੇ ਹਨ। ਵੀਡੀਓ ’ਚ ਜੈਕੀ ਦੇ ਹੱਥਾਂ ’ਚ ਰਾਮ ਲੱਲਾ ਦੀ ਮੂਰਤੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਵਿਵੇਕ ਨੇ ਪਾਪਰਾਜ਼ੀ ਨੂੰ ਦੱਸਿਆ ਕਿ ਜੈਕੀ ਇਥੋਂ ਪੂਰੇ ਰਸਤੇ ਨੰਗੇ ਪੈਰੀਂ ਗਏ ਤੇ ਉਥੋਂ ਨੰਗੇ ਪੈਰੀਂ ਵਾਪਸ ਆਏ। ਇਸ ਤੋਂ ਬਾਅਦ ਦੋਵਾਂ ਨੇ ਮੁਸਕਰਾਉਂਦਿਆਂ ਮੀਡੀਆ ਦੇ ਸਾਹਮਣੇ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਲਗਾਏ। ਇਸ ਤੋਂ ਪਹਿਲਾਂ ਅਦਾਕਾਰ ਦੀ ਇਕ ਵੀਡੀਓ ਸਾਹਮਣੇ ਆਈ ਸੀ। ਵੀਡੀਓ ’ਚ ਜੱਗੂ ਦਾਦਾ ਮੁੰਬਈ ਦੇ ਇਕ ਪੁਰਾਣੇ ਰਾਮ ਮੰਦਰ ਦੇ ਬਾਹਰ ਪੌੜੀਆਂ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਸਨ।

ਜੈਕੀ ਸ਼ਰਾਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ’ਚ ਨੀਨਾ ਗੁਪਤਾ ਨਾਲ ‘ਮਸਤ ਮੇਂ ਰਹਿਨੇ ਕਾ’ ’ਚ ਨਜ਼ਰ ਆਏ ਸਨ। ਇਸ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਸਿੰਘਮ ਅਗੇਨ’ ’ਚ ਨਜ਼ਰ ਆਉਣ ਵਾਲੇ ਹਨ।

Add a Comment

Your email address will not be published. Required fields are marked *