ਸਟੱਡੀ ਪਰਮਿਟ ’ਚ ਕਟੌਤੀ ਲਈ PM ਟਰੂਡੋ ਨੂੰ ਠਹਿਰਾਇਆ ਜ਼ਿੰਮੇਵਾਰ

ਟੋਰਾਂਟੋ : ਕੈਨੇਡਾ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ ਵਿਚ ਕਟੌਤੀ ਕਰਨ ਦੇ ਕਦਮ ਦੇ ਐਲਾਨ ਨੂੰ ਲੈ ਕੇ ਵਿਰੋਧੀ ਧਿਰ ਵਿਚ ਹਾਹਾਕਾਰ ਮਚੀ ਹੋਈ ਹੈ। ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਿਗਾੜਨ ਦਾ ਦੋਸ਼ੀ ਠਹਿਰਾਇਆ ਹੈ। ਕੰਜ਼ਰਵੇਟਿਵ ਪਾਰਟੀ ਦੇ ਬੌਸ ਨੇ ਕਿਹਾ ਕਿ ਟਰੂਡੋ ਦੀ ਅਯੋਗਤਾ ਲਈ ਪ੍ਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਿਰਤੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਟਰੂਡੋ ਹੀ ਇਹ ਗੜਬੜ ਪੈਦਾ ਕਰਨ ਵਾਲੇ ਵਿਅਕਤੀ ਹਨ। ਇਹ ਉਹ ਵਿਅਕਤੀ ਹਨ, ਜਿਨ੍ਹਾਂ ਨੇ ਸੈਕੜੇ-ਹਜ਼ਾਰਾਂ ਲੋਕਾਂ ਨੂੰ ਸੱਦ ਲਿਅਾ ਅਤੇ ਹੁਣ ਬਿਨਾਂ ਘਰਾਂ ਦੇ 16 ਜਾਂ 17 ਵਿਅਕਤੀਆਂ ਨੂੰ ਇਕ ਬੈੱਡਰੂਮ ਵਾਲੇ ਅਪਾਰਟਮੈਂਟ ਜਾਂ ਬੇਸਮੈਂਟ ’ਚ ਤੁੰਨ ਦਿੱਤਾ ਗਿਆ। ਟਰੂਡੋ ਹੀ ਉਹ ਵਿਅਕਤੀ ਹਨ ਜਿਨ੍ਹਾਂ ਨੇ ਵਰਕ ਸਟੱਡੀ ਪਰਮਿਟ ਦਿੱਤਾ ਸੀ। ਇਹ ਇੱਕ ਸੰਘੀ ਜ਼ਿੰਮੇਵਾਰੀ ਹੈ। ਅਸੀਂ ਵਿਦਿਆਰਥੀਆਂ ਨੂੰ ਦੋਸ਼ ਨਹੀਂ ਦੇ ਸਕਦੇ। ਪੋਈਲਿਵਰੇ ਨੇ ਕਿਹਾ, “ਕੈਨੇਡਾ ਕੋਲ ਵਿਸ਼ਵ ਦੀ ਸਭ ਤੋਂ ਸਫਲ ਇਮੀਗ੍ਰੇਸ਼ਨ ਪ੍ਰਣਾਲੀ ਸੀ ਪਰ ਜਸਟਿਨ ਟਰੂਡੋ ਆਏ ਅਤੇ ਆਪਣੀ ਪੂਰੀ ਅਯੋਗਤਾ ਅਤੇ ਗੈਰ-ਜ਼ਿੰਮੇਵਾਰੀ ਨਾਲ ਇਮੀਗ੍ਰੇਸ਼ਨ ’ਤੇ ਆਮ ਸਹਿਮਤੀ ਨੂੰ ਨਸ਼ਟ ਕਰ ਦਿੱਤਾ।’’

ਤਾਜ਼ਾ ਇਮੀਗ੍ਰੇਸ਼ਨ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਹਾਲ ਹੀ ਵਿੱਚ 10 ਦਾ ਅੰਕੜਾ ਪਾਰ ਕਰ ਗਈ ਸੀ ਅਤੇ ਉਨ੍ਹਾਂ ’ਚੋਂ 60,000 ਤੋਂ ਵੱਧ 2023 ਵਿਚ ਦੇਸ਼ ਦੇ ਪੱਕੇ ਨਿਵਾਸੀ ਬਣ ਗਏ ਹਨ। ਕੈਨੇਡਾ ਨੇ 1 ਅਕਤੂਬਰ ਤੋਂ 12 ਮਹੀਨਿਆਂ ਦੇ ਅਰਸੇ ਵਿਚ ਲਗਭਗ 4,55,000 ਨਵੇਂ ਸਥਾਈ ਨਿਵਾਸੀਆਂ ਨੂੰ ਪ੍ਰਵਾਨ ਕੀਤਾ, ਜਦੋਂ ਕਿ ਅਸਥਾਈ ਕਾਮਿਆਂ, ਵਿਦਿਆਰਥੀਆਂ ਅਤੇ ਸ਼ਰਨਾਰਥੀਆਂ ਸਮੇਤ 8,00,000 ਤੋਂ ਵੱਧ ਗੈਰ-ਸਥਾਈ ਨਿਵਾਸੀਆਂ ਨੂੰ ਆਉਣ ਦਿੱਤਾ ਗਿਆ।

Add a Comment

Your email address will not be published. Required fields are marked *