ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਬੰਦ ਰਹੇਗੀ ਸਟਾਕ ਮਾਰਕੀਟ

ਨਵੀਂ ਦਿੱਲੀ  – ਲੋਕਾਂ ਦੇ ਭੁਲੇਖੇ ਦੂਰ ਕਰਦੇ ਹੋਏ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਸਪੱਸ਼ਟ ਕਰ ਦਿੱਤਾ ਹੈ ਕਿ 22 ਜਨਵਰੀ ਨੂੰ ਸ਼ੇਅਰ ਬਾਜ਼ਾਰ (ਸਟਾਕ ਮਾਰਕੀਟ) ਬੰਦ ਰਹਿਣਗੇ। ਐੱਨ. ਐੱਸ. ਈ. ਨੇ ਦੇਰ ਰਾਤ ਸਰਕੂਲਰ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ 22 ਜਨਵਰੀ ਨੂੰ ਸਟਾਕ ਮਾਰਕੀਟ ’ਚ ਕੋਈ ਟ੍ਰੇਡਿੰਗ ਨਹੀਂ ਹੋਵੇਗੀ। 22 ਜਨਵਰੀ ਨੂੰ ਅਯੁੱਧਿਆਨ ਵਿਚ ਰਾਮ ਮੰਦਰ ’ਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਕੇਂਦਰ ਸਰਕਾਰ ਵਲੋਂ ਇਸ ਦਿਨ ਅੱਧੇ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

22 ਜਨਵਰੀ ਨੂੰ ਇਕ ਹੋਰ ਜ਼ਰੂਰੀ ਕੰਮ ਨਹੀਂ ਹੋਵੇਗਾ। ਇਸ ਦਿਨ ਆਰ. ਬੀ. ਆਈ. ਦੇ 19 ਖੇਤਰੀ ਦਫਤਰਾਂ ’ਚ 2000 ਰੁਪਏ ਦੇ ਨੋਟ ਬਦਲਣ ਦੀ ਪ੍ਰਕਿਰਿਆ ਪ੍ਰਭਾਵਿਤ ਰਹੇਗੀ। ਇਹ ਪ੍ਰਕਿਰਿਆ 23 ਜਨਵਰੀ ਤੋਂ ਆਮ ਵਾਂਗ ਚੱਲੇਗੀ। ਆਰ. ਬੀ. ਆਈ. ਨੇ 2000 ਰੁਪਏ ਦੇ ਨੋਟ 19 ਮਈ 2023 ਨੂੰ ਸਰਕੂਲਰ ’ਚੋਂ ਬਾਹਰ ਕਰ ਦਿੱਤੇ ਸਨ, ਹਾਲਾਂਕਿ ਇਨ੍ਹਾਂ ਦਾ ਲੀਗਲ ਟੈਂਡਰ ਬਣਿਆ ਹੋਇਆ ਹੈ। ਕੇਂਦਰੀ ਬੈਂਕ ਨੇ ਲੋਕਾਂ ਨੂੰ ਆਪਣੇ ਨਜ਼ਦੀਕੀ ਬੈਂਕਾਂ ਵਿਚ 2000 ਦੇ ਨੋਟ ਬਦਲਣ ਲਈ 7 ਅਕਤੂਬਰ 2023 ਤੱਕ ਦਾ ਸਮਾਂ ਦਿੱਤਾ ਸੀ। ਹੁਣ ਇਨ੍ਹਾਂ ਨੂੰ ਡਾਕ ਰਾਹੀਂ ਜਾਂ ਆਰ. ਬੀ. ਆਈ. ਦੇ ਦਫਤਰ ਵਿਖੇ ਹੀ ਬਦਲਿਆ ਜਾ ਸਕਦਾ ਹੈ।

Add a Comment

Your email address will not be published. Required fields are marked *