ਜੋਕੋਵਿਚ ਨੇ ਮਾਨਾਰਿਨੋ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਮੈਲਬੋਰਨ – ਸਰਬੀਆ ਦੇ ਨੋਵਾਕ ਜੋਕੋਵਿਚ ਨੇ ਅੱਜ ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਐਡਰੀਅਨ ਮਾਨਾਰਿਨੋ ਨੂੰ 6-0, 6-0, 6-3 ਨਾਲ ਹਰਾ ਕੇ 14ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਜਿੱਤ ਦੇ ਨਾਲ ਜੋਕੋਵਿਚ ਨੇ ਮਾਨਾਰਿਨੋ ਦੇ ਖਿਲਾਫ ਆਪਣੇ ਅਜੇਤੂ ਰਿਕਾਰਡ ਨੂੰ ਵਧਾ ਕੇ 5-0 ਕਰ ਦਿੱਤਾ। ਉਸਨੇ ਮੈਲਬੌਰਨ ਪਾਰਕ ਵਿੱਚ ਖੱਬੇ ਹੱਥ ਦੇ ਖਿਡਾਰੀਆਂ ਦੇ ਖਿਲਾਫ ਆਪਣਾ ਅਜੇਤੂ ਰਿਕਾਰਡ ‘ਚ ਇਕ ਹੋਰ ਵਾਧਾ ਕਰਦੇ ਹੋਏ 11-0 ਕਰ ਲਿਆ।

ਇਹ ਉਸਦੀ ਲਗਾਤਾਰ 32ਵੀਂ ਆਸਟ੍ਰੇਲੀਅਨ ਓਪਨ ਜਿੱਤ ਹੈ। ਇਸ ਜਿੱਤ ਨਾਲ ਉਹ ਆਪਣੇ 58ਵੇਂ ਗ੍ਰੈਂਡ ਸਲੈਮ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ। ਜੋਕੋਵਿਚ ਨੇ ਫਰਾਂਸ ਦੇ 20ਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾ ਕੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਰੋਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਗ੍ਰੀਸ ਦੇ ਸਟੀਫਾਨੋਸ ਸਿਟਸਿਪਾਸ ਅਤੇ 12ਵਾਂ ਦਰਜਾ ਪ੍ਰਾਪਤ ਅਮਰੀਕੀ ਟੈਨਿਸ ਖਿਡਾਰੀ ਟੇਲਰ ਫਰਿਟਜ਼ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। 

Add a Comment

Your email address will not be published. Required fields are marked *