ਪਾਪਾਟੋਏਟੋਏ ਵਿੱਚ ਪੈਟਰੋਲ ਸਟੇਸ਼ਨ ‘ਤੇ ਲੁੱਟ ਦੀ ਵਾਰਦਾਤ
January 21, 2024
![](http://mehakewattan.com/wp-content/uploads/2024/01/Untitled-18.png)
ਆਕਲੈਂਡ – ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਇਲਾਕੇ ਪਾਪਾਟੋਏਟੋਏ ਵਿੱਚ ਅੱਜੇ ਸਵੇਰੇ 6 ਵਜੇ ਦੇ ਕਰੀਬ ਕੈਂਵੇਡਿਸ਼ ਡਰਾਈਵ ਵਿਖੇ ਇੱਕ ਪੈਟਰੋਲ ਸਟੇਸ਼ਨ ਨੂੰ 4 ਲੁਟੇਰਿਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ। ਲੁਟੇਰਿਆਂ ਨੇ ਜਿੱਥੇ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਉੱਥੇ ਹੀ ਸਟੇਸ਼ਨ ‘ਤੇ ਕੰਮ ਕਰਦੇ ਨੌਜਵਾਨ ਕਰਮਚਾਰੀ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ, ਜਿਸ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਲੁਟੇਰੇ ਜਾਂਦੇ ਹੋਏ ਆਪਣੇ ਨਾਲ ਕਾਫੀ ਸਮਾਨ ਤੇ ਨਕਦੀ ਵੀ ਲੈ ਗਏ ਹਨ। ਪੁਲਿਸ ਵਲੋਂ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਕਰਨ ਵਿੱਚ ਸਫਲਤਾ ਹਾਸਿਲ ਨਹੀਂ ਕੀਤੀ ਗਈ ਹੈ।